ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
denoting with, by (in the case of words of Persian origin) as in ਬਹਰਹਾਲ , ਬਹੁਕਮ
ਪੰਜਾਬੀ ਵਰਣਮਾਲਾ ਦਾ ਅਠਾਈਵਾਂ ਅੱਖਰ. ਇਸ ਦਾ ਉੱਚਾਰਣ ਅਸਥਾਨ ਹੋਠ ਹਨ। ੨. ਸੰ. ਸੰਗ੍ਯਾ- ਵਰੁਣ ਦੇਵਤਾ। ੩. ਘੜਾ. ਕੁੰਭ। ੪. ਤਾਣਾ ਬੁਣਨ ਦੀ ਕ੍ਰਿਯਾ। ੫. ਸਮੁੰਦਰ। ੬. ਜਲ। ੭. ਭਗ. ਯੋਨਿ। ੮. ਗਮਨ. ਜਾਣਾ। ੯. ਇਸ਼ਾਰਾ. ਸੰਨਤ। ੧੦. ਫ਼ਾ. [ب] ਵ੍ਯ- ਬਾ ਦਾ ਸੰਖੇਪ. ਸੰਗ. ਸਾਥ. ਸੇ. ਤੋਂ. ਜੈਸੇ- "ਕ਼ਾਦਰੇ ਮੁਤਲਕ਼ ਬਕ਼ੁਦਰਤ ਜਾਹਿਰਸ੍ਤ." (ਜ਼ਿਦੰਗੀ) ੧੧. ਕ੍ਰਿਯਾ ਦੇ ਮੁੱਢ ਵਾਧੂ ਭੀ ਲੱਗ ਜਾਂਦਾ ਹੈ. ਜਿਵੇਂ- ਬੁਗੋ, ਬਿਦਿਹ ਆਦਿ.
a form of address, brother, abbreviation of ( ਭਾਈ or ਬਾਈ )
ਫ਼ਾ. [دوَر-باد] ਬਾਦ- ਦੋਰ. ਸੰਗ੍ਯਾ- ਵਾਤਚਕ੍ਰ. ਵਾਉਵਰੋਲਾ. ਬਘੂਲਾ. ਬਵੰਡਰ. "ਬਉਡਰ ਕਉ ਤਬ ਰੂਪ ਧਰ੍ਯੋ" (ਕ੍ਰਿਸਨਾਵ) ਤ੍ਰਿਣਾਵਰਤ ਦੈਤ ਨੇ ਵਾਉਵਰੋਲੇ ਦਾ ਰੂਪ ਧਾਰ ਲੀਤਾ.
ਬੁੱਧ ਭਗਵਾਨ. "ਅਬ ਮੈ ਗਨੌ ਬੌਧ ਅਵਤਾਰ." (ਚੌਬੀਸਾਵ) ੨. ਦੇਖੋ, ਬੁੱਧ ਅਤੇ ਬੌੱਧ.
ਸੰ. ਵਮਨ. ਸੰਗ੍ਯਾ- ਕਯ. ਛੁਰਦ. ਉਗਲਨਾ. "ਸੁਣਤ ਕੋ ਅਤਿ ਬਉਨ ਕਰ੍ਯੋ ਹੈ." (ਚੰਡੀ ੧)
ਸੰ. ਵਾਤੂਲ. ਵਿ- ਵਾਤ ਦੋਸ ਨਾਲ ਜਿਸ ਦਾ ਦਿਮਾਗ ਬਿਗੜ ਗਿਆ ਹੈ. ਬਾਮਾਰਿਆ. ਪਾਗਲ. "ਮਨ ਰੇ! ਕਹਾ ਭਇਓ ਤੈ ਬਉਰਾ?" (ਗਉ ਮਃ ੯) ੨. ਮਸ੍ਤ. ਬੇਪਰਵਾ. "ਹਮ ਪ੍ਰਭੁ ਕੇ ਰਾਚੇ ਰਸ ਬਉਰਾ." (ਚਰਿਤ੍ਰ ੨੯੪)