ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਪੰਜਾਬੀ ਵਰਣਮਾਲਾ ਦਾ ਤੀਹਵਾਂ ਅੱਖਰ। ਇਸ ਦਾ ਉੱਚਾਰਣ ਹੋਠਾਂ ਤੋਂ ਹੁੰਦਾ ਹੈ। ੨. ਸੰ. ਸੰਗ੍ਯਾ- ਚੰਦ੍ਰਮਾ। ੩. ਸ਼ਿਵ ੪. ਬ੍ਰਹਮਾ। ੫. ਯਮਰਾਜ। ੬. ਵੇਲਾ. ਸਮਾਂ। ੨. ਵਿਸ. ਜ਼ਹਿਰ। ੮. ਮਗਣ ਦਾ ਸੰਖੇਪ ਨਾਮ। ੯. ਵ੍ਯ- ਨਿਸੇਧ ਬੋਧਕ. ਨਹੀਂ. ਨਾ. ਇਹ ਸੰਸਕ੍ਰਿਤ ਮਾ ਦਾ ਸੰਖੇਪ ਹੈ. "ਸਭਨਾ ਮਨ ਮਾਣਿਕ, ਠਾਹਣੁ ਮੂਲਿ ਮਚਾਂਗਵਾ." (ਸ. ਫਰੀਦ) ਮੂਲੋਂ ਚੰਗਾ ਨਹੀਂ। ੧੦. ਵਿ- ਇਹ ਸੰਖ੍ਯਾ ਬੋਧਕ ਸ਼ਬਦ ਦੇ ਅੰਤ ਲੱਗਕੇ ਵਾਲਾ, ਵਾਂ ਅਰਥ ਦਿੰਦਾ ਹੈ, ਜੈਸੇ- ਪ੍ਰਥਮ, ਦਸ਼ਮ ਆਦਿ। ੧੧. ਫ਼ਾ. [م] ਸਰਵ- ਪ੍ਰਥਮ ਪੁਰੁਸ ਬੋਧਕ. ਮੈਂ. ਅਹੰ. "ਨ ਦਾਨਮ ਕਿ ਈਂ ਮਰਦ ਰੋਬਾਹਪੇਚ." (ਜਫਰ) ਦੇਖੋ, ਡਿਠਮੁ, ਲਧਮ ਆਦਿ ਸ਼ਬਦ। ੧੨. ਮੇਰਾ ਮੇਰੀ. ਜੈਸੇ- ਕਿਤਾਬਮ (ਮੇਰੀ ਕਿਤਾਬ).
meaning abounding in, full of, composed of as in ਸ਼ਾਂਤਮਈ
ਦੇਖੋ, ਮੋ ਅਤੇ ਗੰਗਾ ਮਾਤਾ। ੨. ਕ੍ਰਿ. ਵਿ- ਮੇਂ ਅੰਦਰ. ਵਿੱਚ. "ਦਿਸਾ ਮਉ.¹ ਨ ਆਈ ਅਨੀ ਦੈਤਰਾਜੰ." (ਨਰਨਾਰਾਯਣ) "ਤਦ ਸੰਕ ਭਿਰੈਂ ਦੋਊ ਆਹਵ ਮਉ." (ਕ੍ਰਿਸਨਾਵ)
ਦੇਖੋ, ਮੌਜ, ਮੌਜਾ ਅਤੇ ਮੌਜੀ.