ਪਰਿਭਾਸ਼ਾ
ਵਿ- ਮਕਰ (ਛਲ) ਕਰਨ ਵਾਲਾ ਫਰੇਬੀ। ੨. ਇੱਕ ਛੰਦ, ਲੱਛਣ- ਚਾਰ ਚਰਣ, ਪ੍ਰਤਿ ਚਰਣ ੧੨. ਮਾਤ੍ਰਾ, ਅੰਤ ਗੁਰੁ ਲਘੁ ਦਾ ਨਿਯਮ ਨਹੀਂ. ਇਸ ਦੇ ਚਰਣਾਂ ਦਾ ਅੰਤਿਮ ਅਨੁਪ੍ਰਾਸ ਭੀ ਤਿੰਨ ਪ੍ਰਕਾਰ ਦਾ ਹੈ-#(ੳ) ਪਹਿਲੇ ਤਿੰਨ ਚਰਣਾਂ ਦਾ ਸਮਾਨ, ਅਤੇ ਚੌਥੇ ਦਾ ਭਿੰਨ.#(ਅ) ਪਹਿਲੇ ਦੋ ਚਰਣਾਂ ਦਾ ਸਮਾਨ, ਤੀਜੇ ਅਤੇ ਚੌਥੇ ਦਾ ਭਿੰਨ.#(ੲ) ਚੌਹਾਂ ਚਰਣਾਂ ਦਾ ਭਿੰਨ ਤੁਕਾਂਤ. ਦੇਖੋ, ਤਿੰਨੇ ਉਦਾਹਰਣ-#(੧)ਸਿਯ ਲੈ ਸਿਏਸ ਆਏ,#ਮੰਗਲ ਸੁ ਚਾਰੁ ਗਾਏ,#ਆਨੰਦ ਹਿਯੇ ਬਢਾਏ,#ਸ਼ਹਰੋਂ ਅਵਧ ਜਹਾਂ ਰੇ,#(੨)ਕੋਊ ਬਤਾਇ ਦੈ ਰੇ,#ਚਾਹੇ ਸੁ ਆਨ ਲੈ ਰੇ,#ਜਿਨ ਦਿਲ ਹਰਾ ਹਮਾਰਾ,#ਵਹ ਮਨਹਰਨ ਕਹਾਂ ਹੈ? ਼#(੩)ਜੀਤੋ ਬਜੰਗ ਜਾਲਿਮ,#ਕੀਨੇ ਖਤੰਗ ਪਰਰਾਂ,#ਪੁਹਪਕ ਬਿਬਾਨ ਬੈਠੇ,#ਸੀਤਾਰਮਣ ਕਹਾ ਹੇ? (ਰਾਮਾਵ)#ਜੇ ਇਸ ਛੰਦ ਦੇ ਚਾਰੇ ਚਰਣਾਂ ਦਾ ਇੱਕ ਚਰਣ ਮੰਨ ਲਿਆ ਜਾਵੇ, ਤਦ ਇਹ "ਇੰਦੁਮਣਿ" ਦਾ ਰੂਪਾਂਤਰ ਹੈ, ਭੇਦ ਕੇਵਲ ਇਤਨਾ ਹੈ ਕਿ ਇਸ ਦੇ ਹਰੇਕ ਵਿਸ਼੍ਰਾਮ ਦੇ ਅੰਤ ਗੁਰੁ ਅੱਖਰ ਹੋਣ ਦਾ ਨਿਯਮ ਨਹੀਂ. ਦੇਖੋ, ਰੇਖਤਾ ਦਾ ਰੂਪ ੨.
ਸਰੋਤ: ਮਹਾਨਕੋਸ਼