ਜੰਞੀਆਂ ਦੀ ਜੰਨ ਢੁੱਕੀ ਰਕਾਨੇ, ਢੁੱਕੀ ਲੜ ਵਣਜਾਰੇ। ਲੜ ਵਣਜਾਰੇ ਪਾਉਣ ਬੋਲੀਆਂ, ਗੱਭਰੂ ਹੋ ਗਏ ਸਾਰੇ। ਘੁੰਡ ਵਾਲੀ ਦੇ ਨੇਤਰ ਸੋਹਣੇ, ਜਿਉਂ ਬੱਦਲਾਂ ਵਿੱਚ ਤਾਰੇ। ਹੇਠਲੀ ਬਰੇਤੀ ਦਾ, ਮੁੱਲ ਦੱਸ ਦੇ ਮੁਟਿਆਰੇ।