ਬਲਵੰਤ ਗਾਰਗੀ (4 ਦਸੰਬਰ 1916 - 22 ਅਪ੍ਰੈਲ 2003) ਪੰਜਾਬੀ ਦੇ ਨਾਟਕਕਾਰ, ਕਹਾਣੀਕਾਰ ਅਤੇ ਨਾਵਲਕਾਰ ਸਨ । ਬਲਵੰਤ ਗਾਰਗੀ ਦਾ ਜਨਮ ਕਸਬਾ ਸਹਿਣਾ (ਜਿਲ੍ਹਾ ਬਠਿੰਡਾ) ਵਿਖੇ ਹੋਇਆ। ਉਹਨਾਂ ਨੇ ਐਫ. ਸੀ.ਕਾਲਜ ਲਾਹੌਰ ਤੋਂ ਰਾਜਨੀਤੀ ਵਿਗਿਆਨ ਅਤੇ ਅੰਗਰੇਜ਼ੀ ਸਾਹਿਤ ਵਿੱਚ ਐਮ.ਏ. ਹਾਸਲ ਕੀਤੀ।
ਉਹਨਾਂ ਨੇ ਆਪਣਾ ਜੀਵਨ ਇੱਕ ਸੁਤੰਤਰ ਲੇਖਕ, ਨਾਟਕਕਾਰ, ਨਿਰਦੇਸ਼ਕ ਅਤੇ ਪੱਤਰਕਾਰ ਵਜੋਂ ਸ਼ੁਰੂ ਕੀਤਾ। ਮੁੱਢਲੇ ਦੌਰ ਵਿੱਚ ਗੁਰਬਖਸ਼ ਸਿੰਘ ਪ੍ਰੀਤਲੜੀ ਕੋਲ ਪ੍ਰੀਤ ਨਗਰ ਰਹਿੰਦਿਆਂ ਉਹਨਾਂ ਦੀ ਨਾਟਕੀ ਪ੍ਰਤਿਭਾ ਪ੍ਰਫੁੱਲਿਤ ਹੋਣੀ ਸ਼ੁਰੂ ਹੋਈ। ਉਹਨਾਂ ਨੇ ਰੇਡੀਓ ਤੇ ਮੰਚ ਰੰਗਮੰਚ ਲਈ ਨਾਟਕ ਲਿਖੇ। ਫਿਰ ਉਹ ਅਮਰੀਕਾ ਦੇ ਸੀਆਟਲ ਵਿੱਚ ਥੀਏਟਰ ਦੇ ਅਧਿਆਪਕ ਵੀ ਰਹੇ।
ਭਾਰਤ ਤੋਂ ਇਲਾਵਾ ਉਨ੍ਹਾਂ ਦੇ ਨਾਟਕ ਮਾਸਕੋ, ਜਰਮਨੀ, ਪੋਲੈਂਡ, ਲੰਡਨ ਤੇ ਅਮਰੀਕਾ ਵਿੱਚ ਵੀ ਖੇਡੇ ਗਏ। ਉਹਨਾਂ ਦੀਆਂ ਰਚਨਾਵਾਂ ਹਨ; ਲੋਹਾ ਕੁੱਟ (1944), ਸੈਲ ਪੱਥਰ, ਬਿਸਵੇਦਾਰ, ਕੇਸਰੋ, ਨਵਾਂ ਮੁੱਢ, ਘੁੱਗੀ, ਸੋਹਣੀ ਮਹੀਂਵਾਲ, ਮਿਰਜ਼ਾ ਸਾਹਿਬਾਂ, ਕਣਕ ਦੀ ਬੱਲੀ, ਧੂਣੀ ਦੀ ਅੱਗ, ਗਗਨ ਮੈ ਥਾਲੁ, ਸੁਲਤਾਨ ਰਜ਼ੀਆ, ਸੌਂਕਣ, ਅਭਿਸਾਰਕਾ, ਇਕਾਂਗੀ ਸੰਗ੍ਰਿਹ, ਕੁਆਰੀ ਟੀਸੀ (1945), ਦੋ ਪਾਸੇ, ਪੱਤਣ ਦੀ ਬੇੜੀ, ਦਸਵੰਧ, ਦੁੱਧ ਦੀਆਂ ਧਾਰਾਂ, ਚਾਕੂ, ਪੈਂਤੜੇਬਾਜ਼, ਮਿਰਚਾਂ ਵਾਲਾ ਸਾਧ, ਡੁੱਲ੍ਹੇ ਬੇਰ, ਕਾਲਾ ਅੰਬ, ਨਿੰਮ ਦੇ ਪੱਤੇ, ਸੁਰਮੇ ਵਾਲੀ ਅੱਖ, ਕੌਡੀਆਂ ਵਾਲਾ ਸੱਪ, ਹੁਸੀਨ ਚਿਹਰੇ, ਕਾਸ਼ਨੀ ਵਿਹੜਾ, ਸ਼ਰਬਤ ਦੀਆਂ ਘੁੱਟਾਂ, ਕੱਕਾ ਰੇਤਾ, ਨੰਗੀ ਧੁੱਪ ਆਦਿ। ਉਹਨਾਂ ਨੂੰ ਸਾਹਿਤ ਅਕਾਦਮੀ ਪੁਰਸਕਾਰ (1962) ਅਤੇ ਪਦਮ ਸ਼੍ਰੀ (1972) ਵੀ ਮਿਲਿਆ।...
ਹੋਰ ਦੇਖੋ