ਭਾਈ ਕਾਨ੍ਹ ਸਿੰਘ ਨਾਭਾ

ਭਾਈ ਕਾਨ੍ਹ ਸਿੰਘ ਨਾਭਾ

  • ਜਨਮ30/08/1861 - 24/11/1938
  • ਸਥਾਨਸਬਜ ਬਨੇਰਾ (ਪਟਿਆਲਾ), ਪੰਜਾਬ
  • ਸ਼ੈਲੀਸਿੱਖ ਵਿਦਵਾਨ ਅਤੇ ਲੇਖਕ
ਭਾਈ ਕਾਨ੍ਹ ਸਿੰਘ ਨਾਭਾ
ਭਾਈ ਕਾਨ੍ਹ ਸਿੰਘ ਨਾਭਾ

ਕਾਨ੍ਹ ਸਿੰਘ ਨਾਭਾ (30 ਅਗਸਤ 1861–24 ਨਵੰਬਰ 1938) ਇੱਕ ਪੰਜਾਬੀ ਸਿੱਖ ਵਿਦਵਾਨ ਅਤੇ ਲੇਖਕ ਸੀ ਜਿਸ ਦਾ ਜਨਮ ਪਿੰਡ ਸਬਜ਼ ਬਨੇਰਾ ਤਹਿਸੀਲ ਨਾਭਾ, ਜ਼ਿਲ੍ਹਾ ਪਟਿਆਲਾ ਵਿੱਚ ਹਰ ਕੌਰ ਅਤੇ ਨਰਾਇਣ ਸਿੰਘ ਦੇ ਘਰ ਹੋਇਆ ਸੀ। ਉਨ੍ਹਾਂ ਦੀ ਸਭ ਤੋਂ ਪ੍ਰਭਾਵਸ਼ਾਲੀ ਰਚਨਾ ਮਹਾਨ ਕੋਸ਼ ਹੈ ਜਿਸਨੇ ਉਨ੍ਹਾਂ ਤੋਂ ਬਾਅਦ ਕਈ ਵਿਦਵਾਨਾਂ ਨੂੰ ਪ੍ਰੇਰਿਤ ਕੀਤਾ। ਉਨ੍ਹਾਂ ਸਿੰਘ ਸਭਾ ਲਹਿਰ ਵਿੱਚ ਵੀ ਭੂਮਿਕਾ ਨਿਭਾਈ। ਉਨ੍ਹਾਂ ਦਾ ਪਾਲਣ-ਪੋਸ਼ਣ ਗੁਰਸਿੱਖੀ ਦੇ ਮਾਹੌਲ ਵਿੱਚ ਹੋਇਆ ਕਿਉਂਕਿ ਕਾਹਨ ਸਿੰਘ ਦੇ ਪਿਤਾ ਇੱਕ ਸ਼ਰਧਾਲੂ ਸਿੱਖ ਸਨ ਅਤੇ ਉਨ੍ਹਾਂ ਨੇ ਪੂਰਨ ਗੁਰੂ ਗ੍ਰੰਥ ਸਾਹਿਬ ਨੂੰ ਯਾਦ ਕੀਤਾ ਸੀ। ਭਾਈ ਕਾਨ੍ਹ ਸਿੰਘ ਨੇ ਬਾਕਾਇਦਾ ਸਕੂਲੀ ਪੜ੍ਹਾਈ ਨਹੀਂ ਕੀਤੀ ਪਰੰਤੂ ਪਰੰਪਰਾਗਤ ਵਿਦਵਾਨਾਂ ਦੁਆਰਾ ਵਿੱਦਿਆ ਪ੍ਰਾਪਤ ਕੀਤੀ ਸੀ। ਆਪ ਜੀ ਨੇ ਮੁੱਢਲੀ ਵਿੱਦਿਆ ਭਾਈ ਭੂਪ ਸਿੰਘ ਤੋਂ ਪ੍ਰਾਪਤ ਕੀਤੀ ਅਤੇ ਫਿਰ ਵੱਖ-ਵੱਖ ਪਰੰਪਰਾਗਤ ਵਿਦਵਾਨਾਂ ਤੋਂ ਸਿੱਖ ਗ੍ਰੰਥ ਅਤੇ ਭਾਰਤੀ ਸ਼ਾਸਤਰੀ ਸਾਹਿਤ ਦਾ ਅਧਿਐਨ ਕੀਤਾ। ਪੰਜਾਬੀ, ਹਿੰਦੀ ਅਤੇ ਸੰਸਕ੍ਰਿਤ ਭਾਸ਼ਾਵਾਂ ਵਿੱਚ ਮੁਹਾਰਤ ਹਾਸਲ ਕਰਨ ਤੋਂ ਬਾਅਦ ਆਪ ਅੰਗਰੇਜ਼ੀ ਅਤੇ ਫ਼ਾਰਸੀ ਸਿੱਖਣ ਲਈ ਤਿੰਨ ਸਾਲਾਂ ਲਈ ਲਖਨਊ ਅਤੇ ਦਿੱਲੀ ਗਏ। ਉੱਥੇ ਪ੍ਰੋ. ਗੁਰਮੁਖ ਸਿੰਘ ਨੇ ਕਾਹਨ ਸਿੰਘ ਨੂੰ ਸਿੱਖ ਗੁਰੂਆਂ ਦੇ ਫਲਸਫੇ ਦਾ ਪ੍ਰਚਾਰ ਕਰਨ ਲਈ ਪ੍ਰੇਰਿਤ ਕੀਤਾ। ਕਾਹਨ ਸਿੰਘ ਨੇ ਨਾਭਾ ਹਾਈ ਕੋਰਟ ਵਿਚ ਜੱਜ ਵਜੋਂ ਵੀ ਸੇਵਾ ਕੀਤੀ। ਉਹ ਜੁਡੀਸ਼ੀਅਲ ਕੌਂਸਲ, ਨਾਭਾ ਦੇ ਮੈਂਬਰ ਵੀ ਰਹੇ। ਉਨ੍ਹਾਂ ਦੀਆਂ ਰਚਨਾਵਾਂ ਸਿੱਖ ਗ੍ਰੰਥ ਅਤੇ ਹੋਰ ਸਿੱਖ ਸਾਹਿਤ ਬਾਰੇ ਉਨ੍ਹਾਂ ਦੇ ਵਿਸ਼ਾਲ ਗਿਆਨ ਨੂੰ ਦਰਸਾਉਂਦੀਆਂ ਹਨ। ਉਨ੍ਹਾਂ ਦੀਆਂ ਲਿਖਤਾਂ ਸੰਖੇਪ, ਗਿਆਨ ਭਰਪੂਰ ਅਤੇ ਵਿਗਿਆਨਕ ਹਨ। ਭਾਈ ਕਾਹਨ ਸਿੰਘ ਨੇ ਸਿੱਖ ਫਲਸਫੇ ਅਤੇ ਸਿੱਖ ਪਰੰਪਰਾ ਨੂੰ ਇਸਦੀ ਅਸਲ ਭਾਵਨਾ ਵਿੱਚ ਸਮਝਿਆ ਅਤੇ ਇਸਨੂੰ ਭਾਰਤੀ ਦਾਰਸ਼ਨਿਕ ਪਰੰਪਰਾ ਦੇ ਸੰਦਰਭ ਵਿੱਚ ਇਸਦੇ ਸਹੀ ਸਥਾਨ 'ਤੇ ਰੱਖਣ ਲਈ ਸਾਰੇ ਯਤਨ ਕੀਤੇ। ਉਨ੍ਹਾਂ ਨੂੰ 1931 ਵਿੱਚ ਸਿੱਖ ਕੰਨਿਆ ਮਹਾਂ ਵਿਦਿਆਲਾ, ਫਿਰੋਜ਼ਪੁਰ ਵੱਲੋਂ ਸਨਮਾਨਿਤ ਕੀਤਾ ਗਿਆ। 1932 ਵਿੱਚ ਭਾਰਤ ਸਰਕਾਰ ਵੱਲੋਂ ਉਨ੍ਹਾਂ ਨੂੰ 'ਸਰਦਾਰ ਬਹਾਦਰ' ਦਾ ਖਿਤਾਬ ਵੀ ਦਿੱਤਾ ਗਿਆ ਸੀ।...

ਹੋਰ ਦੇਖੋ
ਕਿਤਾਬਾਂ