ਦੀਵਾਨ ਸਿੰਘ ਕਾਲੇਪਾਣੀ (ਦੀਵਾਨ ਸਿੰਘ ਢਿੱਲੋਂ) ਇੱਕ ਪੰਜਾਬੀ ਕਵੀ, ਸੁਤੰਤਰਤਾ ਸੈਨਾਨੀ ਅਤੇ ਪੋਰਟ ਬਲੇਅਰ ਵਿੱਚ ਇੰਡੀਅਨ ਇੰਡੀਪੈਂਡੈਂਸ ਲੀਗ ਦੇ ਖੇਤਰੀ ਵਿੰਗ ਦੇ ਪ੍ਰਧਾਨ ਸਨ। ਉਨ੍ਹਾਂ ਨੇ 1920 ਦੇ ਦਹਾਕੇ ਵਿੱਚ ਭਾਰਤੀ ਸੁਤੰਤਰਤਾ ਅੰਦੋਲਨ ਅਤੇ ਅਸਹਿਯੋਗ ਅੰਦੋਲਨ ਵਿੱਚ ਹਿੱਸਾ ਲਿਆ। ਉਨ੍ਹਾਂ ਨੇ ਖੁੱਲ੍ਹੇ ਛੰਦਾਂ ਵਿੱਚ ਕਵਿਤਾ ਲਿਖੀ ਅਤੇ ਦੋ ਖੰਡਾਂ ਦੀ ਰਚਨਾ ਕੀਤੀ: 1938 ਵਿੱਚ ਵਗਦੇ ਪਾਣੀ ਅਤੇ ਅੰਤਮ ਲਹਿਰਾਂ ਜੋ 1962 ਵਿੱਚ ਉਨ੍ਹਾਂ ਦੇ ਚਲਾਣੇ ਉਪਰੰਤ ਪ੍ਰਕਾਸ਼ਿਤ ਹੋਈਆਂ ਸਨ। ਉਨ੍ਹਾਂ ਦੀ ਕਵਿਤਾ ਵਿੱਚ ਅਕਸਰ ਬ੍ਰਿਟਿਸ਼ ਰਾਜ ਅਤੇ ਸੰਗਠਿਤ ਧਰਮ ਦੀ ਆਲੋਚਨਾ ਕੀਤੀ ਜਾਂਦੀ ਸੀ। ਦੀਵਾਨ ਸਿੰਘ ਦਾ ਜਨਮ 22 ਮਈ 1897 ਨੂੰ ਗਲੋਟੀਆਂ, ਸਿਆਲਕੋਟ (ਹੁਣ ਪਾਕਿਸਤਾਨ) ਵਿੱਚ ਪਿਤਾ ਸੁੰਦਰ ਸਿੰਘ ਅਤੇ ਮਾਤਾ ਇੰਦਰ ਕੌਰ ਦੇ ਘਰ ਹੋਇਆ ਸੀ। ਜਦੋਂ ਉਹ ਦੋ ਸਾਲ ਦੇ ਸਨ ਤਾਂ ਉਨ੍ਹਾਂ ਦੀ ਮਾਂ ਦੀ ਮੌਤ ਹੋ ਗਈ ਅਤੇ ਉਨ੍ਹਾਂ ਦੇ ਪਿਤਾ ਦੀ ਪਲੇਗ ਕਾਰਨ ਮੌਤ ਹੋ ਗਈ ਸੀ। ਦੀਵਾਨ ਸਿੰਘ ਦਾ ਪਾਲਣ ਪੋਸ਼ਣ ਉਸਦੇ ਚਾਚੇ ਸੋਹਨ ਸਿੰਘ ਅਤੇ ਦਾਦੀ ਨੇ ਕੀਤਾ। ਉਨ੍ਹਾਂ ਨੇ ਡਸਕਾ ਦੇ ਸਕਾਚ ਮਿਸ਼ਨ ਸਕੂਲ ਤੋਂ ਸਾਹਿਤ ਅਤੇ ਵਿਗਿਆਨ ਦੀ ਪੜ੍ਹਾਈ ਕੀਤੀ। ਦੀਵਾਨ ਸਿੰਘ ਦੀ ਯਾਦ ਵਿੱਚ ਸ਼ਹੀਦ ਡਾ. ਦੀਵਾਨ ਸਿੰਘ ਕਾਲੇਪਾਣੀ ਅਜਾਇਬ ਘਰ ਬਣਾਇਆ ਗਿਆ ਹੈ ਜੋ ਮੋਹਾਲੀ ਜ਼ਿਲ੍ਹੇ ਦੇ ਪਿੰਡ ਸਿਸਵਾਂ ਵਿੱਚ ਹੈ।...