ਗਿਆਨੀ ਗਿਆਨ ਸਿੰਘ ਜੀ ਦਾ ਜਨਮ 5 ਵੈਸਾਖ 1879 ਬਿਕਰਮੀ/15 ਅਪ੍ਰੈਲ 1822 ਨੂੰ ਪੰਜਾਬ ਦੇ ਮੌਜੂਦਾ ਸੰਗਰੂਰ ਜ਼ਿਲ੍ਹੇ ਦੇ ਪਿੰਡ ਲੌਂਗੋਵਾਲ ਵਿਖੇ ਹੋਇਆ। ਗਿਆਨ ਸਿੰਘ ਦੇ ਪਿਤਾ ਦਾ ਨਾਮ ਭਾਗ ਸਿੰਘ ਅਤੇ ਮਾਤਾ ਦਾ ਨਾਮ ਦੇਸਾ ਸੀ। ਉਨ੍ਹਾਂ ਨੇ ਆਪਣੇ ਪਿੰਡ ਵਿੱਚ ਭਾਈ ਭੋਲਾ ਸਿੰਘ ਤੋਂ ਗੁਰਮੁਖੀ ਅਤੇ ਪੰਡਿਤ ਆਤਮਾ ਰਾਮ ਤੋਂ ਸੰਸਕ੍ਰਿਤ ਸਿੱਖੀ। ਬਾਰਾਂ ਸਾਲ ਦੀ ਉਮਰ ਵਿੱਚ, ਉਨ੍ਹਾਂ ਨੂੰ ਮਾਮਾ ਕਰਮ ਸਿੰਘ, ਜੋ ਮਹਾਰਾਜਾ ਰਣਜੀਤ ਸਿੰਘ ਦੀ ਫੌਜ ਵਿੱਚ ਸੂਬੇਦਾਰ ਸਨ, ਲਾਹੌਰ ਲੈ ਗਏ। ਧੰਨਾ ਸਿੰਘ ਮਲਵਈ ਨੇ ਉਨ੍ਹਾਂ ਨੂੰ ਮਹਾਰਾਜੇ ਨਾਲ ਮਿਲਾਇਆ ਅਤੇ ਉਨ੍ਹਾਂ ਨੇ ਗਿਆਨ ਸਿੰਘ ਨੂੰ ਹਰ ਰੋਜ਼ ਸਵੇਰੇ ਸੁਖਮਨੀ ਦਾ ਪਾਠ ਕਰਨ ਲਈ ਨਿਯੁਕਤ ਕੀਤਾ।...
ਹੋਰ ਦੇਖੋ