ਗਿ: ਸੋਹਣ ਸਿੰਘ ਸੀਤਲ

ਗਿ: ਸੋਹਣ ਸਿੰਘ ਸੀਤਲ

  • ਜਨਮ07/08/1909 - 23/09/1998
  • ਸਥਾਨਪਿੰਡ ਕਾਦੀਵਿੰਡ, ਤਹਿਸੀਲ- ਕਸੂਰ, ਜ਼ਿਲ੍ਹਾ ਲਾਹੌਰ (ਪਾਕਿਸਤਾਨ)
  • ਸ਼ੈਲੀਕਵਿਤਾ, ਵਾਰਤਕ ਅਤੇ ਨਾਵਲਕਾਰ
  • ਅਵਾਰਡਭਾਰਤੀ ਸਾਹਿਤ ਅਕਾਦਮੀ ਅਵਾਰਡ (1974), ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਸ੍ਰੀ ਅੰਮ੍ਰਿਤਸਰ ਵੱਲੋਂ 'ਸ਼੍ਰੋਮਣੀ ਢਾਡੀ' ਪੁਰਸਕਾਰ (1979), ਭਾਸ਼ਾ ਵਿਭਾਗ ਪੰਜਾਬ ਵੱਲੋਂ 'ਸ਼੍ਰੋਮਣੀ ਢਾਡੀ' ਸਨਮਾਨ (1983), ਪੰਜਾਬੀ ਸਾਹਿਤ ਅਕਾਦਮੀ ਲੁਧਿਆਣਾ ਵੱਲੋਂ 'ਕਰਤਾਰ ਸਿੰਘ ਧਾਲੀਵਾਲ' ਪੁਰਸਕਾਰ (1983), ਸ਼੍ਰੋਮਣੀ ਪੰਜਾਬੀ ਸਾਹਿਤਕਾਰ ਸਨਮਾਨ (1993)
ਗਿ: ਸੋਹਣ ਸਿੰਘ ਸੀਤਲ
ਗਿ: ਸੋਹਣ ਸਿੰਘ ਸੀਤਲ

ਗਿਆਨੀ ਸੋਹਣ ਸਿੰਘ ਸੀਤਲ ਪੰਜਾਬ ਦੇ ਪ੍ਰਸਿੱਧ ਕਵੀ, ਨਾਵਲਕਾਰ ਅਤੇ ਖੋਜ-ਲੇਖਕ ਸਨ। ਉਨ੍ਹਾਂ ਦਾ ਜਨਮ 7 ਅਗਸਤ 1909 ਵਿੱਚ ਪਿੰਡ ਕਾਦੀਵਿੰਡ (ਲਾਹੌਰ), ਪਾਕਿਸਤਾਨ ਵਿੱਚ ਮਾਤਾ ਦਿਆਲ ਕੌਰ ਅਤੇ ਪਿਤਾ ਖੁਸ਼ਹਾਲ ਸਿੰਘ ਦੇ ਘਰ ਹੋਇਆ। ਉਨ੍ਹਾਂ ਨੇ 1930 ਵਿੱਚ ਗੌਰਮਿੰਟ ਹਾਈ ਸਕੂਲ ਤੋਂ ਦਸਵੀਂ ਅਤੇ 1933 ਵਿਚ ਪੰਜਾਬ ਯੂਨੀਵਰਸਿਟੀ ਲਾਹੌਰ ਤੋਂ ਗਿਆਨੀ ਦੀ ਪ੍ਰੀਖਿਆ ਪਾਸ ਕਰ ਲਈ। ਬਾਰਾਂ-ਤੇਰ੍ਹਾਂ ਸਾਲ ਦੀ ਉਮਰ ਵਿੱਚ ਹੀ ਉਨ੍ਹਾਂ ਨੇ ਕਵਿਤਾ ਲਿਖਣੀ ਸ਼ੁਰੂ ਕਰ ਦਿੱਤੀ ਸੀ। ਉਹਨਾਂ ਦੀਆਂ ਕੁਝ ਕਹਾਣੀਆਂ ਮਾਸਿਕ ਪੱਤਰਾਂ ਵਿੱਚ ਵੀ ਛਪੀਆਂ। 1935 ਵਿੱਚ ਉਨ੍ਹਾਂ ਨੇ ਇੱਕ ਢਾਡੀ ਜੱਥਾ ਬਣਾਇਆ। ਸੋਹਣ ਸਿੰਘ ਨੂੰ ਸਿੱਖ ਇਤਿਹਾਸ ਦੇ ਨਾਲ ਹਿੰਦੀ, ਪੰਜਾਬੀ, ਉਰਦੂ ਅਤੇ ਅੰਗਰੇਜ਼ੀ ਕਈ ਭਾਸ਼ਾਵਾਂ ਦੀ ਜਾਣਕਾਰੀ ਸੀ। ਉਨ੍ਹਾਂ ਦੀਆਂ ਪ੍ਰਸਿੱਧ ਰਚਨਾਵਾਂ ਹਨ- ਸੀਤਲ ਕਿਰਣਾਂ, ਸੀਤਲ ਸੁਨੇਹੇ, ਸੀਤਲ ਹੰਝੂ, ਸੀਤਲ ਹੁਲਾਰੇ ਆਦਿ। ਉਨ੍ਹਾਂ ਨੇ ਕੁੱਲ 22 ਨਾਵਲਾਂ ਦੀ ਰਚਨਾ ਕੀਤੀ ਜਿਨ੍ਹਾਂ ਵਿੱਚੋਂ ਜੰਗ ਜਾਂ ਅਮਨ, ਤੂਤਾਂ ਵਾਲਾ ਖੂਹ ਅਤੇ ਜੁੱਗ ਬਦਲ ਗਿਆ ਬਹੁਤ ਪ੍ਰਸਿੱਧ ਹਨ । ਉਨ੍ਹਾਂ ਦੇ ਕਾਵਿ-ਸੰਗ੍ਰਹਿ ਵਿੱਚ ਕੇਸਰੀ ਦੁਪੱਟਾ, ਜਦੋਂ ਮੈਂ ਗੀਤ ਲਿਖਦਾ ਹਾਂ ਆਦਿ ਸ਼ਾਮਿਲ ਹਨ।...

ਹੋਰ ਦੇਖੋ