ਓਸ਼ੋ (11 ਦਸੰਬਰ 1931–19 ਜਨਵਰੀ 1990) ਇੱਕ ਭਾਰਤੀ ਰਹੱਸਵਾਦੀ ਅਤੇ ਧਾਰਮਿਕ ਗੁਰੂ ਸਨ। ਮੱਧ ਪ੍ਰਦੇਸ਼ ਦੇ ਕੁਛਵਾੜਾ ਪਿੰਡ ਵਿੱਚ 11 ਦਸੰਬਰ 1931 ਨੂੰ ਜਨਮੇ ਓਸ਼ੋ (ਰਜਨੀਸ਼ ਚੰਦਰਮੋਹਨ) ਦੇ ਆਗਮਨ ਨਾਲ ਮਾਨਵੀ ਇਤਿਹਾਸ ਦੇ ਇੱਕ ਨਵੇਂ ਅਤੇ ਵੱਖਰੇ ਯੁੱਗ ਦਾ ਆਰੰਭ ਹੋਇਆ।
ਉਹ ਫ਼ਲਸਫ਼ੇ ਦੇ ਪ੍ਰੋਫ਼ੈਸਰ ਸਨ। ਉਹਨਾਂ ਕਾਮੁਕਤਾ ਪ੍ਰਤੀ ਖੁੱਲ੍ਹਾ ਨਜ਼ਰੀਆ ਅਪਣਾਇਆ ਜਿਸ ਕਰ ਕੇ ਭਾਰਤੀ ਅਤੇ ਅੰਤਰਰਾਸ਼ਟਰੀ ਮੀਡੀਆ ਵਿੱਚ ਉਹਨਾਂ ਨੂੰ ਕਾਮ ਗੁਰੂ ਵੀ ਕਿਹਾ ਗਿਆ। ਬੁੱਧ, ਮਹਾਂਵੀਰ, ਕ੍ਰਿਸ਼ਨ, ਸ਼ਿਵ, ਨਾਰਦ, ਗੋਰਖ, ਕਬੀਰ, ਗੁਰੂ ਨਾਨਕ, ਮਲੂਕਦਾਸ, ਦਰਿਆ ਦਾਸ, ਮੀਰਾ ਆਦਿ ਉੱਪਰ ਓਸ਼ੋ ਦੇ ਹਜ਼ਾਰਾਂ ਪ੍ਰਵਚਨ ਹਨ ਜੋ ਛੇ ਸੌ ਤੋਂ ਵੀ ਵੱਧ ਪੁਸਤਕਾਂ ਦੇ ਰੂਪ ਵਿੱਚ ਉਪਲਬਧ ਹਨ। ਧਰਮ, ਰਾਜਨੀਤੀ, ਕਲਾ ਅਤੇ ਸਿੱਖਿਆ ਜੀਵਨ ਦਾ ਕੋਈ ਅਜਿਹਾ ਪੱਖ ਨਹੀਂ ਜਿਸ ਨੂੰ ਓਸ਼ੋ ਨੇ ਚਰਚਾ ਦਾ ਵਿਸ਼ਾ ਨਾ ਬਣਾਇਆ ਹੋਵੇ।
ਉਸ ਦੀਆਂ ਸਿੱਖਿਆਵਾਂ ਪੂਣੇ ਵਿੱਚ ਓਸ਼ੋ ਇੰਟਰਨੈਸ਼ਨਲ ਮੈਡੀਟੇਸ਼ਨ ਰਿਜੋਰਟ ਵਿੱਚ ਸਾਂਝੀਆਂ ਕੀਤੀਆਂ ਜਾਂਦੀਆਂ ਹਨ ਜੋ ਨਵੇਂ ਯੁੱਗ ਦੇ ਵਿਚਾਰਾਂ ਨੂੰ ਪ੍ਰਭਾਵਿਤ ਕਰਦੀਆਂ ਹਨ।...
ਹੋਰ ਦੇਖੋ