ਪ੍ਰੇਮਚੰਦ

ਪ੍ਰੇਮਚੰਦ

  • ਜਨਮ31/07/1880 - 08/10/1936
  • ਸਥਾਨਲਮਹੀ (ਬਨਾਰਸ),ਉੱਤਰਪ੍ਰਦੇਸ਼
  • ਸ਼ੈਲੀਛੋਟੀ ਕਹਾਣੀ ਲੇਖਕ ਅਤੇ ਨਾਵਲਕਾਰ
ਪ੍ਰੇਮਚੰਦ
ਪ੍ਰੇਮਚੰਦ

ਧਨਪਤ ਰਾਏ ਸ਼੍ਰੀਵਾਸਤਵ (31 ਜੁਲਾਈ 1880 – 8 ਅਕਤੂਬਰ 1936) ਜਿਸਨੂੰ ਕਿ ਮੁਨਸ਼ੀ ਪ੍ਰੇਮਚੰਦ ਵਜੋਂ ਜਾਣਿਆ ਜਾਂਦਾ ਹੈ ਇੱਕ ਭਾਰਤੀ ਲੇਖਕ ਸਨ ਜੋ ਆਪਣੇ ਆਧੁਨਿਕ ਹਿੰਦੁਸਤਾਨੀ ਸਾਹਿਤ ਲਈ ਮਸ਼ਹੂਰ ਸਨ। ਪ੍ਰੇਮਚੰਦ ਹਿੰਦੀ ਅਤੇ ਉਰਦੂ ਸਮਾਜਿਕ ਗਲਪ ਦਾ ਮੋਢੀ ਸੀ। ਉਹ 1880 ਦੇ ਦਹਾਕੇ ਦੇ ਅੰਤ ਵਿੱਚ ਸਮਾਜ ਵਿੱਚ ਪ੍ਰਚਲਿਤ ਜਾਤੀ ਸ਼੍ਰੇਣੀਆਂ ਅਤੇ ਔਰਤਾਂ ਅਤੇ ਮਜ਼ਦੂਰਾਂ ਦੀਆਂ ਦੁਰਦਸ਼ਾਵਾਂ ਬਾਰੇ ਲਿਖਣ ਵਾਲੇ ਪਹਿਲੇ ਲੇਖਕਾਂ ਵਿੱਚੋਂ ਇੱਕ ਸੀ। ਉਹ ਭਾਰਤੀ ਉਪ ਮਹਾਂਦੀਪ ਦੇ ਸਭ ਤੋਂ ਮਸ਼ਹੂਰ ਲੇਖਕਾਂ ਵਿੱਚੋਂ ਇੱਕ ਹੈ ਅਤੇ ਵੀਹਵੀਂ ਸਦੀ ਦੇ ਸ਼ੁਰੂਆਤੀ ਹਿੰਦੀ ਲੇਖਕਾਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਗੋਦਾਨ, ਕਰਮਭੂਮੀ, ਗਬਨ, ਮਾਨਸਰੋਵਰ ਅਤੇ ਈਦਗਾਹ ਸ਼ਾਮਲ ਹਨ। ਉਨ੍ਹਾਂ ਨੇ 1907 ਵਿੱਚ ਪੰਜ ਛੋਟੀਆਂ ਕਹਾਣੀਆਂ ਦਾ ਆਪਣਾ ਪਹਿਲਾ ਸੰਗ੍ਰਹਿ ਸੋਜ਼-ਏ-ਵਤਨ (ਕੌਮ ਦਾ ਦੁੱਖ) ਨਾਮਕ ਕਿਤਾਬ ਵਿੱਚ ਪ੍ਰਕਾਸ਼ਤ ਕੀਤਾ। ਉਨ੍ਹਾਂ ਦੀਆਂ ਰਚਨਾਵਾਂ ਵਿੱਚ ਇੱਕ ਦਰਜਨ ਤੋਂ ਵੱਧ ਨਾਵਲ, ਲਗਭਗ 300 ਛੋਟੀਆਂ ਕਹਾਣੀਆਂ, ਕਈ ਲੇਖ ਅਤੇ ਕਈ ਵਿਦੇਸ਼ੀ ਸਾਹਿਤਕ ਰਚਨਾਵਾਂ ਦੇ ਹਿੰਦੀ ਵਿੱਚ ਅਨੁਵਾਦ ਸ਼ਾਮਲ ਹਨ।...

ਹੋਰ ਦੇਖੋ
ਕਿਤਾਬਾਂ