ਪ੍ਰੋ. ਮੋਹਨ ਸਿੰਘ

ਪ੍ਰੋ. ਮੋਹਨ ਸਿੰਘ

  • ਜਨਮ20/08/1905 - 03/05/1978
  • ਸਥਾਨਲੁਧਿਆਣਾ, ਪੰਜਾਬ
  • ਸ਼ੈਲੀਕਵਿਤਾ ਅਤੇ ਵਾਰਤਕ
  • ਅਵਾਰਡਸਾਹਿਤ ਅਕਾਦਮੀ ਪੁਰਸਕਾਰ, ਸੋਵੀਅਤਲੈਂਡ ਨਹਿਰੂ ਪੁਰਸਕਾਰ
ਪ੍ਰੋ. ਮੋਹਨ ਸਿੰਘ

ਪ੍ਰੋ. ਮੋਹਨ ਸਿੰਘ ਪੰਜਾਬੀ ਭਾਸ਼ਾ ਦੇ ਪ੍ਰਸਿੱਧ ਕਵੀ ਸਨ ਅਤੇ ਉਨ੍ਹਾਂ ਨੂੰ ਆਧੁਨਿਕ ਪੰਜਾਬੀ ਕਵਿਤਾ ਦੇ ਸ਼ੁਰੂਆਤੀ ਮੋਢੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਪ੍ਰੋਫੈਸਰ ਮੋਹਨ ਸਿੰਘ ਦਾ ਜਨਮ 20 ਅਕਤੂਬਰ 1905 ਨੂੰ ਲਾਇਲਪੁਰ ਵਿੱਚ ਹੋਇਆ। ਇਨ੍ਹਾਂ ਨੇ ਫਾਰਸੀ ਦੀ ਐੱਮ.ਏ. ਕਰਨ ਤੋਂ ਬਾਅਦ ਖਾਲਸਾ ਕਾਲਜ, ਅੰਮ੍ਰਿਤਸਰ ਵਿੱਚ ਬਤੌਰ ਲੈਕਚਰਰ ਅਧਿਆਪਨ ਦਾ ਕੰਮ ਕੀਤਾ। ਆਪ ਨੇ 1970 ਤੋਂ 1974 ਤੱਕ ਪੰਜਾਬ ਖੇਤੀਬਾੜੀ ਯੂਨੀਵਰਸਿਟੀ, ਲੁਧਿਆਣਾ ਵਿੱਚ ਵੀ ਕੰਮ ਕੀਤਾ। ਪ੍ਰੋ. ਮੋਹਨ ਸਿੰਘ ਨੇ ਪੰਜਾਬੀ ਜੀਵਨ ਦੇ ਹਰੇਕ ਪੱਖ ਤੇ ਕਵਿਤਾ ਲਿਖੀ । ਉਨ੍ਹਾਂ ਦੀ ਕਵਿਤਾ ਦਾ ਸੰਦੇਸ਼ ਸਾਦਾ ਤੇ ਸਪਸ਼ਟ ਹੁੰਦਾ ਹੈ। ਪ੍ਰੋ. ਮੋਹਨ ਸਿੰਘ ਦੇ ਪ੍ਰਸਿੱਧ ਕਾਵਿ ਸੰਗ੍ਰਹਿ ਹਨ: ਸਾਵੇ ਪੱਤਰ, ਕਸੁੰਭੜਾ, ਅਧਵਾਟੇ, ਕੱਚ ਸੱਚ, ਆਵਾਜ਼ਾਂ, ਵੱਡਾ ਵੇਲਾ, ਜੰਦਰੇ, ਜੈ ਮੀਰ, ਬੂਹੇ ਅਤੇ ਨਾਨਕਾਇਣ (ਮਹਾਂਕਾਵਿ)।...

ਹੋਰ ਦੇਖੋ
ਕਿਤਾਬਾਂ