ਪ੍ਰੋ. ਸਾਹਿਬ ਸਿੰਘ (16 ਫ਼ਰਵਰੀ 1892-29 ਅਕਤੂਬਰ 1977) ਉੱਘੇ ਲੇਖਕ ਅਤੇ ਗੁਰਬਾਣੀ ਦੇ ਵਿਆਖਿਆਕਾਰ ਸਨ।
ਸਾਹਿਬ ਸਿੰਘ ਦਾ ਜਨਮ ਪਿੰਡ ਫੱਤੇਵਾਲ, ਜਿਲ੍ਹਾ ਸਿਆਲਕੋਟ ਵਿੱਚ ਭਾਈ ਹੀਰਾ ਚੰਦ ਜੀ ਦੇ ਘਰ ਮਾਤਾ ਨਿਹਾਲ ਦੇਵੀ ਦੀ ਕੁੱਖੋਂ 16 ਫਰਵਰੀ 1892 ਨੂੰ ਹੋਇਆ। ਪਿੰਡ ਦੇ ਨੇੜੇ ਕਸਬਾ ਫਤਹਿਗੜ੍ਹ ਤੋਂ ਉਨ੍ਹਾਂ ਨੇ ਅੱਠਵੀਂ ਕੀਤੀ। ਇਸੇ ਦੌਰਾਨ ਅੰਮ੍ਰਿਤ ਛਕ ਕੇ ਉਹ ਨੱਥੂ ਰਾਮ ਤੋਂ ਸਾਹਿਬ ਸਿੰਘ ਬਣ ਗਏ। ਉਨ੍ਹਾਂ ਨੇ ਪਸਰੂਰ ਦੇ ਹਾਈ ਸਕੂਲ ਵਿੱਚ ਨੌਵੀਂ ਸ਼੍ਰੇਣੀ ਤੋਂ ਸੰਸਕ੍ਰਿਤ ਪੜ੍ਹਨੀ ਸ਼ੁਰੂ ਕੀਤੀ ਪਰ ਦਸਵੀਂ ਤੋਂ ਅੱਗੇ ਉਹ ਨਹੀਂ ਪੜ੍ਹ ਸਕੇ।
15 ਸਾਲ ਦੀ ਉਮਰ ਵਿੱਚ ਪਿਤਾ ਜੀ ਦੇ ਅਕਾਲ ਚਲਾਣੇ ਤੋਂ ਮਗਰੋਂ ਆਪ ਨੇ ਕੁਝ ਚਿਰ ਅਧਿਆਪਕ ਵਜੋਂ ਕੰਮ ਕੀਤਾ ਅਤੇ ਫਿਰ ਡਾਕਖਾਨੇ ਵਿੱਚ ਕਲਰਕ ਵਜੋਂ। ਫਿਰ ਉਨ੍ਹਾਂ ਨੇ 1915 ਵਿੱਚ ਗੌਰਮਿੰਟ ਕਾਲਜ ਲਾਹੌਰ ਤੋਂ ਬੀ.ਏ. ਕੀਤੀ।
ਸਾਹਿਬ ਸਿੰਘ ਅਕਸਰ ਬਿਮਾਰੀਆਂ ਨਾਲ ਗ੍ਰਸਤ ਰਹਿੰਦੇ ਸਨ। ਉਹ 29 ਅਕਤੂਬਰ 1977 ਨੂੰ ਅਕਾਲ ਚਲਾਣਾ ਕਰ ਗਏ।...
ਹੋਰ ਦੇਖੋ