"ਸ਼ਾਹ ਹੁਸੈਨ" (1538–1599) ਜਿਸ ਨੂੰ ਮਾਧੋ ਲਾਲ ਹੁਸੈਨ ਵੀ ਕਿਹਾ ਜਾਂਦਾ ਹੈ, ਇੱਕ ਪੰਜਾਬੀ ਸੂਫ਼ੀ ਕਵੀ ਸੀ ਜਿਸਨੂੰ ਪੰਜਾਬੀ ਕਵਿਤਾ ਦੇ ਕਾਫ਼ੀ ਰੂਪ ਦਾ ਮੋਢੀ ਮੰਨਿਆ ਜਾਂਦਾ ਹੈ। ਸ਼ਾਹ ਹੁਸੈਨ ਦਾ ਜਨਮ 1538 ਨੂੰ ਲਾਹੌਰ ਵਿੱਚ ਹੋਇਆ ਸੀ ਜੋ ਹੁਣ ਪਾਕਿਸਤਾਨ ਵਿੱਚ ਹੈ। ਉਸਦਾ ਪਿਤਾ ਸ਼ੇਖ ਉਸਮਾਨ ਇੱਕ ਢੁੱਡੀ ਰਾਜਪੂਤ ਸੀ ਅਤੇ ਕਿੱਤੇ ਵਜੋਂ ਉਹ ਇੱਕ ਜੁਲਾਹਾ ਸੀ। ਸ਼ਾਹ ਹੁਸੈਨ ਦੇ ਜੀਵਨ 'ਤੇ ਕਈ ਪ੍ਰਸਿੱਧ ਕਿਤਾਬਾਂ ਲਿਖੀਆਂ ਗਈਆਂ ਹਨ- ਰਿਸਾਲਾ ਬਾਹਰੀਆ (ਬਾਦਸ਼ਾਹ ਜਹਾਂਗੀਰ ਦੇ ਨਿਰਦੇਸ਼ਾਂ 'ਤੇ ਬਹਾਰ ਖਾਨ ਦੁਆਰਾ), ਹਸਨਤ ਉਲ ਆਰਫਿਨ (1653 ਵਿੱਚ ਦਾਰਾ ਸ਼ਿਕੋਹ ਦੁਆਰਾ), ਹਕੀਕਤ ਉਲ ਫੁਕਰਾ (1662 ਵਿੱਚ ਸੱਯਦ ਸ਼ੇਖ ਮਹਿਮੂਦ ਦੁਆਰਾ)। ਹੁਸੈਨ ਦੀਆਂ ਕਾਵਿ ਰਚਨਾਵਾਂ ਵਿੱਚ ਪੂਰੀ ਤਰ੍ਹਾਂ ਛੋਟੀਆਂ ਕਵਿਤਾਵਾਂ ਸ਼ਾਮਲ ਹਨ ਜੋ ਕਿ ਕਾਫ਼ੀਆਂ ਵਜੋਂ ਜਾਣੀਆਂ ਜਾਂਦੀਆਂ ਹਨ। ਉਸ ਦੀਆਂ ਬਹੁਤ ਸਾਰੀਆਂ ਕਾਫ਼ੀਆਂ ਰਵਾਇਤੀ ਕਵਾਲੀ ਦਾ ਹਿੱਸਾ ਹਨ। ਸ਼ਾਹ ਹੁਸੈਨ ਦੀਆਂ ਕਵਿਤਾਵਾਂ ਕਾਵਿਸ਼, ਨੁਸਰਤ ਫਤਿਹ ਅਲੀ ਖਾਨ, ਆਬਿਦਾ ਪਰਵੀਨ, ਗੁਲਾਮ ਅਲੀ, ਹਾਮਿਦ ਅਲੀ ਬੇਲਾ, ਅਮਜਦ ਪਰਵੇਜ਼, ਜੂਨੂੰਨ ਅਤੇ ਨੂਰ ਜਹਾਂ ਸਮੇਤ ਹੋਰਾਂ ਕਈ ਗਾਇਕਾਂ ਦੁਆਰਾ ਗੀਤਾਂ ਵਜੋਂ ਪੇਸ਼ ਕੀਤੀਆਂ ਗਈਆਂ ਹਨ।...