ਪ੍ਰਲੋਕ ਗਮਨ ਕਰ ਗਏ। ਉਸ ਵੇਲੇ ਤਕ ਪੰਜ ਟੈਕਟ ਨਿਕਲੇ ਸੇ, ਛੇਵਾਂ ਉਨ੍ਹਾਂ ਦੇ ਚਲਾਣੇ ਦਾ ਸ਼ੋਕ ਪਤ੍ਰ ਨਿਕਲਿਆ ਉਹਨਾਂ ਦੇ ਚਲਾਣੇ ਬਾਦ ਸੁਸਾਇਟੀ ਵਿਚ ਸਰਦਾਰ ਤ੍ਰਿਲੋਚਨ ਸਿੰਘ ਜੀ ਵਰਗੇ ਹੋਣਹਾਰ ਨੌਜਵਾਨ ਤੇ ਸੱਜਣ ਪੁਰਖ ਨੇ ਆਕੇ ਨਵੀਂ ਜਾਨ ਪਾ ਦਿੱਤੀ। ਸੁਸਾਇਟੀ ਦਾ ਪੱਕਾ ਫੰਡ ਬਣ ਗਿਆ, ਰਜਿਸਟਰੀ ਕਰਾਈ ਗਈ ਤੇ ਬਾਕਾਇਦਾ ਟ੍ਰੈਕਟ ਨਿਕਲਣ ਲੱਗ ਪਏ। ਇਸ ਸੁਸਾਇਟੀ ਦੇ ਕੰਮ ਨੇ ਬੜਾ ਨਿੱਗਰ ਅਸਰ ਪਾਉਣਾ ਸ਼ੁਰੂ ਕੀਤਾ। ਪੰਥ ਵਿਚ ਧਰਮ ਭਾਵਨਾ ਵਧਣ ਲੱਗੀ। ਖਾਨਾ ਜੰਗੀ ਤੋਂ ਨਫ਼ਰਤ ਪੈਦਾ ਹੋਣ ਲਗ ਪਈ, ਧਾਰਮਿਕ ਦੀਵਾਨ ਸਜਨ ਲੱਗ ਪਏ। ਨਿੱਗਰ ਉਸਾਰੀ ਦੇ ਕੰਮ ਵੱਲ ਰੁਜੂਅ ਵਧਣ ਲੱਗਾ।
ਪੰਥ ਵਿਚ ਇਸ ਧਰਮ ਭਾਵ ਦੀ ਤੇ ਪੰਥਕ ਪਯਾਰ ਦੀ ਰੌ ਵਧਾਉਣ ਲਈ ੧੮੯੮ ਈ: ਦੇ ਭਾਦਰੋਂ ਵਿਚ ਇਹ ਪੋਥੀ ਕਰਤਾ ਜੀ ਨੇ ਛਪਵਾਈ। ਪੰਥ ਵਿਚ ਧਾਰਮਿਕ ਤੇ ਪੰਥਕ ਜੀਵਨ ਤੇ ਪਿਆਰ ਨੂੰ ਹੋਰ ਦੁਮਰਦਾ ਲਾਉਣ ਲਈ ਅਗਲੇ ਸਾਲ ਦੇ ਕੱਤਕ ਵਿਚ ਆਪ ਜੀ ਨੇ ਅਖਬਾਰ 'ਖਾਲਸਾ ਸਮਾਚਾਰ' ਜਾਰੀ ਕਰ ਦਿੱਤਾ, ਇਸ ਲਈ ਕਿ ਟ੍ਰੈਕਟ ਤੇ ਸੁੰਦਰੀ ਵਰਗੇ ਪੁਸਤਕਾਂ ਦਾ ਲਾਭ ਤਾਂਹੀ ਵਧਦਾ ਹੈ ਜੇ ਅੱਠਵੇਂ ਦਿਨ ਧਰਮ ਭਾਵ ਵਾਲਾ ਅਖਬਾਰ ਬੀ ਸਿੱਖਾਂ ਦੇ ਹੱਥਾਂ ਵਿਚ ਜਾਵੇ। ਇਸਤੋਂ ਥੋੜੇ ਚਿਰ ਬਾਅਦ ਪ੍ਰਸਿੱਧ ਲੇਖਕ ਤੇ ਪੰਥ ਸੇਵਕ ਭਾਈ ਦਿੱਤ ਸਿੰਘ ਜੀ ਗਿਆਨੀ ਪਰਲੋਕ ਚੱਲ ਬਸੇ ਤੇ ਕੌਮ ਵਿਚ ਜੀਵਨ ਭਰਨ ਦਾ ਵਿਸ਼ੇਸ਼ ਕੰਮ ਸੁਤੇ ਹੀ ‘ਖਾਲਸਾ ਸਮਾਚਾਰ' ਦੇ ਸਿਰ ਪਿਆ।
ਮਾਲੂਮ ਹੁੰਦਾ ਹੈ ਕਿ ਸੁੰਦਰੀ ਲਿਖਣ ਦਾ ਪ੍ਰਯੋਜਨ ਕੋਈ ਸਾਹਿਤਯਕ ਨੁਕਤੇ ਤੋਂ ਦਿਲਚਸਪੀ ਲਈ ਇਕ ਨਾਵਲ ਲਿਖਣ ਦਾ ਨਹੀਂ ਸੀ ਜੋ ਪਾਠਕਾਂ ਨੂੰ ਘੜੀ ਦੋ ਘੜੀ ਦੇ ਬਹਿਲਾਵੇ ਦਾ ਕੰਮ ਦੇਵੇ ਤੇ ਨਾ ਛਾਣ ਪੁਣ ਕੇ ਨਿਰਾ ਇਤਿਹਾਸ ਲਿਖਣ ਦਾ ਸੀ। ਇਤਿਹਾਸਕ ਨੁਕਤੇ ਤੋਂ ਇਤਿਹਾਸ ਦਾ ਖਾਕਾ (ਆਊਟ ਲਾਈਨ) ਜਿਹਾ ਖਿੱਚ ਕੇ ਜੋ ਉਸ ਵੇਲੇ ਦੀਆਂ ਆਸਾਨੀ ਨਾਲ ਦਸਤਯਾਬ ਚੀਜ਼ਾਂ ਤੋਂ ਲਿਆ ਜਾਵੇ ਤੇ ਸੀਨੇ-ਬਸੀਨੇ
* ਸਤੰਬਰ ੧੯੦੧ ਈ:।