ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰ. ਧਨੁਸ. ਸੰਗ੍ਯਾ- ਕਮਾਣ. ਚਾਪ. "ਤਿਨਿ ਬਿਨ ਬਾਣੈ ਧਨਖੁ ਚਢਾਈਐ." (ਗਉ ਕਬੀਰ)
ਵਿ- ਧਨ ਚੁਰਾਉਣ ਵਾਲਾ। ੨. ਸੰਗ੍ਯਾ- ਚੋਰ. ਠਗ.
ਧਨ ਹਿਤ ਦਾ ਸੰਖੇਪ. "ਜੈਸੇ ਅਪਨੇ ਧਨਹਿ ਪ੍ਰਾਣੀ ਮਰਨ ਮਾਂਡੈ." (ਬਸੰ ਨਾਮਦੇਵ) ੨. ਧਨ ਨੂੰ.
ਵਿ- ਧਨ ਰਹਿਤ. ਕੰਗਾਲ. ਨਿਰਧਨ.