ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਗਏ. ਦੇਖੋ, ਪਇਆਣਾ ੨. "ਦੁਖ ਦੂਰਿ ਪਇਆਣੇ." (ਮਾਝ ਮਃ ੫)
ਦੇਖੋ, ਪਇਆਣਾ ੨. "ਜਹ ਅਨੰਦ, ਦੁਖ ਦੂਰਿ ਪਇਆਨਾ." (ਪ੍ਰਭਾ ਕਬੀਰ) ਦੁਖ ਦੂਰਿ ਹੋ ਗਿਆ.
ਦੇਖੋ, ਪਯਾਰ। ੨. ਦੇਖੋ, ਪਾਤਾਲ. "ਬਿਨੁ ਗੁਰ ਪੂਛੇ ਜਾਇ ਪਇਆਰੀ." (ਗਊ ਅਃ ਮਃ ੧) ਰਾਜਾ ਬਲਿ, ਸ਼ੁਕ੍ਰ ਗੁਰੂ ਦੀ ਆਗ੍ਯਾ ਮੰਨੇ ਬਿਨਾ ਪਾਤਾਲ ਨੂੰ ਗਿਆ.
ਸੰ. ਪਾਤਾਲ. ਪ੍ਰਿਥਿਵੀ ਦੇ ਹੇਠ ਦਾ ਲੋਕ. ਸੰਸਕ੍ਰਿਤ ਦੇ ਵਿਦ੍ਵਾਨਾਂ ਨੇ ਸੱਤ ਪਾਤਾਲ ਮੰਨੇ ਹਨ. ਦੇਖੋ, ਸਪਤ ਪਾਤਾਲ. "ਤੂੰ ਦੀਪ ਲੋਅ ਪਇਆਲਿਆ." (ਸ੍ਰੀ ਮਃ ੫. ਪੈਪਾਇ) ੨. ਥੱਲਾ. ਹੇਠਲਾ ਭਾਗ. ਪਾਦਤਲ। ੩. ਕ੍ਰਿ. ਵਿ- ਹੇਠ. ਥੱਲੇ. "ਊਚਾ ਚੜੈ ਸੁ ਪਵੈ ਪਇਆਲਾ." (ਆਸਾ ਮਃ ੫)
to bring milk down to the teats, be willing and ready to yield milk; figurative usage to be persuaded to agree
imperative form of ਪਸਮਾਉਣਾ , get or persuade (the animal) to yield milk