ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਵਸਤ੍ਰ (ਤੰਬੂਆਂ) ਵਿੱਚ ਰਹਿਣ ਵਾਲੀ ਸੈਨਾ. (ਸਨਾਮਾ) ੨. ਨਿਸ਼ਾਨ ਫਰਹਰੇ ਵਾਲੀ ਸੈਨਾ. (ਸਨਾਮਾ)
ਸੰ. ਵਸਨ. ਸੰਗ੍ਯਾ- ਨਿਵਾਸ. ਵਸਣਾ. "ਰਈਅਤਿ ਬਸਨ ਨ ਦੇਹੀਂ." (ਸੂਹੀ ਕਬੀਰ) ੨. ਵਸ੍ਤ ਲਿਬਾਸ. "ਅਸਨ ਬਸਨ ਧਨ ਧਾਮ ਕਾਹੂੰ ਮੇ ਨ ਦੇਖ੍ਯੋ, ਜੈਸੋ ਗੁਰਸਿੱਖ ਸਾਧਸੰਗਤਿ ਕੋ ਨਾਤਾ ਹੈ." (ਭਾਗੁ ਕ)
ਦੇਖੋ, ਬਸਣਾ। ੨. ਸੰ. ਵਸ੍ਨ੍ਯ. ਵਿ- ਕੀਮਤੀ. ਬਹੁਮੁੱਲੀ। "ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ." (ਪ੍ਰਭਾ ਮਃ ੪) ਵਡਮੁੱਲੀ ਖ਼ੁਸ਼ਬੂ ਮ੍ਰਿਗ ਦੀ ਨਾਭਿ ਵਿੱਚ ਵਸਦੀ ਹੈ। ੩. ਸੰ. ਵ੍ਯਸਨ. ਸੰਗ੍ਯਾ- ਵਿਸਯ. "ਤੂ ਆਪੇ ਰਸਨਾ ਆਪੇ ਬਸਨਾ." (ਆਸਾ ਮਃ ੧) ਤੂੰ ਆਪ ਜ਼ਬਾਨ ਅਤੇ ਆਪ ਹੀ ਉਸ ਦ੍ਵਾਰਾ ਗ੍ਰਹਣ ਯੋਗ੍ਯ ਵਿਸਯ (ਰਸ) ਹੈਂ.
ਵਿ- ਵਸਨਵੰਤ. ਵਸਤ੍ਰਾਂ ਵਾਲਾ. "ਭਾਰਗ ਬਸਨਿਨੰ ਜਜੱਪ ਜਾਪਣੋ ਰਿਖੰ." (ਦੱਤਾਵ) ਭਗਵੇਂ ਵਸਤ੍ਰਾਂ ਵਾਲਾ.
same as ਬਸਰ ; resting place, haven, refuge, shelter, temporary abode, resort, roost, perch
to live, stay, dwell temporarily, take shelter