ਬਸਨਾ
basanaa/basanā

ਪਰਿਭਾਸ਼ਾ

ਦੇਖੋ, ਬਸਣਾ। ੨. ਸੰ. ਵਸ੍ਨ੍ਯ. ਵਿ- ਕੀਮਤੀ. ਬਹੁਮੁੱਲੀ। "ਜਿਉ ਮ੍ਰਿਗ ਨਾਭਿ ਬਸੈ ਬਾਸੁ ਬਸਨਾ." (ਪ੍ਰਭਾ ਮਃ ੪) ਵਡਮੁੱਲੀ ਖ਼ੁਸ਼ਬੂ ਮ੍ਰਿਗ ਦੀ ਨਾਭਿ ਵਿੱਚ ਵਸਦੀ ਹੈ। ੩. ਸੰ. ਵ੍ਯਸਨ. ਸੰਗ੍ਯਾ- ਵਿਸਯ. "ਤੂ ਆਪੇ ਰਸਨਾ ਆਪੇ ਬਸਨਾ." (ਆਸਾ ਮਃ ੧) ਤੂੰ ਆਪ ਜ਼ਬਾਨ ਅਤੇ ਆਪ ਹੀ ਉਸ ਦ੍ਵਾਰਾ ਗ੍ਰਹਣ ਯੋਗ੍ਯ ਵਿਸਯ (ਰਸ) ਹੈਂ.
ਸਰੋਤ: ਮਹਾਨਕੋਸ਼