ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ
ਸੰਗ੍ਯਾ- ਇੰਦ੍ਰ, ਜੋ ਐਰਾਵਤ ਹਾਥੀ ਦਾ ਮਾਲਿਕ ਹੈ. (ਸਨਾਮਾ) ੨. ਐਰਾਵਤ ਹਾਥੀ, ਜੋ ਸਾਰੇ ਹਾਥੀਆਂ ਦਾ ਸਰਦਾਰ ਹੈ.
ਸੰਗ੍ਯਾ- ਐਰਾਵਤ ਦਾ ਸ੍ਵਾਮੀ ਇੰਦ੍ਰ, ਉਸ ਦਾ ਪਿਤਾ ਕਸ਼੍ਯਪ. (ਸਨਾਮਾ)
ਵਿ- ਹਸਦਾ. "ਹਸਤੋ ਜਾਇ ਸੁ ਰੋਵਤ ਆਵੈ." (ਸਾਰ ਕਬੀਰ)
ਅ਼. [حسد] ਹ਼ਸਦ. ਸੰਗ੍ਯਾ- ਡਾਹ. ਈਰਖਾ. ਸਾੜਾ.
ਸੰ. ਸੰਗ੍ਯਾ- ਹੱਸਣਾ. ਹਾਸੀ ਕਰਨਾ। ੨. ਅ਼. [حسن] ਹ਼ਸਨ. ਵਿ- ਸੁੰਦਰ. ਮਨੋਹਰ। ੩. ਸੰਗ੍ਯਾ- ਖ਼ਲੀਫ਼ਾ ਅ਼ਲੀ ਅਤੇ ਮੁਹ਼ੰਮਦ ਸਾਹਿਬ ਦੀ ਸੁਪੁਤ੍ਰੀ ਫ਼ਾਤਿਮਾ ਦਾ ਵਡਾ ਬੇਟਾ. ਇਹ (੧ ਮਾਰਚ ਸਨ ੬੨੫) ਹਿਜਰੀ ਸਨ ੩. ਵਿੱਚ ਜਨਮਿਆ ਅਤੇ ੪੯ ਵਿੱਚ ਮੋਇਆ. ਹਸਨ ਆਪਣੇ ਬਾਪ ਦੇ ਮਰਨ ਪਿੱਛੋਂ ਸਨ ੪੧ ਹਿਜਰੀ ਵਿੱਚ ਪੰਜਵਾਂ ਖ਼ਲੀਫ਼ਾ ਹੋਇਆ ਸੀ, ਪਰ ਛੀ ਮਹੀਨੇ ਪਿੱਛੋਂ ਖ਼ਲਾਫਤ ਨੂੰ ਅਸਤੀਫਾ ਦੇ ਦਿੱਤਾ. ਇਸ ਦੀ ਇਸਤ੍ਰੀ "ਜ਼ਆ਼ਦਹ" ਨੇ ਯਜ਼ੀਦ ਬਾਦਸ਼ਾਹ ਦੀ ਪ੍ਰੇਰਣਾ ਨਾਲ ਹਸਨ ਨੂੰ ਜ਼ਹਿਰ ਦੇ ਕੇ (੧੭ ਮਾਰਚ ਸਨ ੬੬੯ ਨੂੰ) ਮਾਰ ਦਿੱਤਾ. ਹਸਨ ਦੇ ੨੦. ਬੱਚੇ ਹੋਏ ਜਿਨ੍ਹਾਂ ਵਿੱਚੋਂ ੧੫. ਬੇਟੇ ਅਤੇ ੫. ਬੇਟੀਆਂ ਸਨ. ਹਸਨ ਅਤੇ ਹੁਸੈਨ ਦੀ ਔਲਾਦ ਦੇ ਲੋਕ "ਸੱਯਦ" (ਸੈਯਦ) ਅਤੇ ਮੀਰ ਕਹਾਉਂਦੇ ਹਨ, ਸੋ ਪੈਗੰਬਰ ਦੀ ਅੰਸ਼ ਹੋਣ ਕਰਕੇ ਮੁਸਲਮਾਨਾਂ ਵਿੱਚ ਸਨਮਾਨ ਪਾਉਂਦੇ ਹਨ. ਦੇਖੋ, ਹੁਸੈਨ। ੪. ਦੇਖੋ, ਧੁਨੀ (ਖ)
ਜਿਲਾ ਅਟਕ (Campbellpore) ਦਾ ਇੱਕ ਨਗਰ, ਜਿੱਥੇ ਥਾਣਾ ਅਤੇ ਰੇਲਵੇ ਸਟੇਸ਼ਨ ਹੈ, ਪਰ ਹੁਣ ਇਹ ਪੰਜਾਸਾਹਿਬ ਦੇ ਨਾਉਂ ਤੋਂ ਮਸ਼ਹੂਰ ਹੈ. ਇੱਥੇ ਦੇ ਰਹਿਣ ਵਾਲੇ ਬਾਬਾ ਹਸਨ ਅਬਦਾਲ ਪੀਰ ਨੇ ਆਪਣੇ ਤਾਲ ਦਾ ਪਾਣੀ ਤ੍ਰਿਖਾਤੁਰ ਭਾਈ ਮਰਦਾਨੇ ਨੂੰ ਨਹੀਂ ਦਿੱਤਾ ਸੀ. ਸ਼੍ਰੀ ਗੁਰੂ ਨਾਨਕ ਦੇਵ ਨੇ ਸ਼ਕਤੀ ਨਾਲ ਤਾਲ ਦਾ ਜਲ ਆਪਣੀ ਵੱਲ ਖਿੱਚ ਲਿਆ. ਇਸ ਪੁਰ ਵਲੀ ਕੰਧਾਰੀ ਨੇ ਗੁੱਸੇ ਹੋ ਕੇ ਇੱਕ ਪਹਾੜੀ ਨੂੰ ਗੁਰੂ ਜੀ ਉੱਪਰ ਧਕੇਲ ਦਿੱਤਾ. ਜਗਤਗੁਰੂ ਨੇ ਆਪਣੇ ਪੰਜੇ ਨਾਲ ਉਸ ਨੂੰ ਰੋਕਿਆ. ਸ਼੍ਰੀ ਗੁਰੂ ਜੀ ਦੇ ਪੰਜੇ ਦਾ ਚਿੰਨ੍ਹ ਜਿੱਥੇ ਲੱਗਾ ਸੀ ਉੱਥੇ ਪੱਥਰ ਤੇ ਪੰਜੇ ਦਾ ਨਿਸ਼ਾਨ ਹੋਣ ਕਰਕੇ ਅਸਥਾਨ ਦਾ ਨਾਉਂ "ਪੰਜਾ ਸਾਹਿਬ" ਹੋ ਗਿਆ ਹੈ. ਬਾਬਾ ਹਸਨ ਅਬਦਾਲ ਸੱਯਦ (ਸੈਯਦ) ਸਬਜ਼ਵਾਰ (ਇਲਾਕਾ ਖ਼ੁਰਾਸਾਨ) ਦਾ ਸੀ ਅਤੇ ਭਾਰਤ ਵਿੱਚ ਮਿਰਜ਼ਾ ਸ਼ਾਹਰੁਖ਼ ਨਾਲ ਆਇਆ ਸੀ. ਇਸ ਦਾ ਦੇਹਾਂਤ ਕੰਧਾਰ ਵਿੱਚ ਹੋਇਆ ਹੈ. ਦੇਖੋ, ਪੰਜਾ ਸਾਹਿਬ.
violation, usurpation or denial of rights, wrongful dispossession of rights
right of pre-emption; informal. pre-emption suit