ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਚਤੁਰਸ਼ੀਤਿ. ਚੌਰਾਸੀ. ਚਾਰ ਉੱਪਰ ਅੱਸੀ- ੮੪. "ਚਵਰਾਸੀਹ ਲੱਖ ਜੋਨਿ ਉਪਾਈ." (ਸਵੈਯੇ ਮਃ ੪. ਕੇ)


ਦੇਖੋ, ਚੌਰਾਸੀ ਸਿੱਧ.


ਦੇਖੋ, ਚੌਰਾਸੀ ਲੱਖ ਯੋਨਿ.


ਚੌੜਾ ਕੀਤਾ. ਪਸਾਰਿਆ. ਦੇਖੋ, ਚਵਰਾ.


ਚੌਰ. ਦੇਖੋ, ਚਵਰੁ. "ਕੇਸਾ ਕਾ ਕਰਿ ਚਵਰੁ ਢੁਲਾਵਾ." (ਸੂਹੀ ਮਃ ੫)


ਕਥਨ. ਕਹਿਣਾ. ਆਖਿਆ. ਆਖੀ. ਕਥਨ ਕਰੀਏ. ਆਖੀਏ. ਦੇਖੋ, ਚਵਣੁ.


ਸੰਗ੍ਯਾ- ਚਵਣੁ (ਕਥਨ) ਦਾ ਅਸਥਾਨ. ਮੁਖ. "ਫੁੱਟੇ ਚਵਾਣ." (ਚੰਡੀ ੨) "ਕੋਪਰ ਚੂਰ ਚਵਾਣੀ." (ਚੰਡੀ ੩) ਖੋਪਰੀ ਅਤੇ ਮੁਖ ਨੂੰ ਚੂਰਨ ਕਰਕੇ.