ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مجبوُر] ਵਿ- ਜਿਸ ਪੁਰ ਜਬਰ ਕੀਤਾ ਗਿਆ ਹੈ। ੨. ਬੇਅਖ਼ਤਿਆਰ. ਬੇ ਬਸ (ਵਿਵਸ਼).


ਫ਼ਾ. [مجبوُری] ਸੰਗ੍ਯਾ- ਬੇਬਸੀ. ਬੇ ਅਖ਼ਤਿ੍ਯਾਰੀ. ਵਿਵਸ਼ਤਾ.


ਅ਼. [مذّمت] ਮਜੁੱਮਤ. ਸੰਗ੍ਯਾ- ਜੁੱਮ (ਬੁਰਾਈ) ਕਰਨ ਦੀ ਕ੍ਰਿਯਾ. ਨਿੰਦਾ. ਹਜਵ.


ਅ਼. [مجمع] ਮਜਮਅ਼. ਜਮਾਂ ਹੋਏ ਲੋਕਾਂ ਦਾ ਸਮੁਦਾਯ। ੨. ਇਕੱਠ ਦੀ ਥਾਂ.