ਖ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਖਾਣਾ. ਭੋਜਨ ਕਰਨਾ. "ਖਾਵਨਾ ਜਿਤੁ ਭੂਖ ਨ ਲਾਗੈ." (ਮਾਰੂ ਅਃ ਮਃ ੫)


ਖਾਂਦੇ ਹਨ. "ਜਿਚਰੁ ਪੈਨਨਿ ਖਾਵਨੇ." (ਵਾਰ ਰਾਮ ੨. ਮਃ ੫)


ਸੰਗ੍ਯਾ- ਖਨਨ ਕੀਤਾ (ਖੋਦਿਆ ਹੋਇਆ) ਟੋਆ. ਗਾਰ। ੨. ਖਾਣ (ਖਾਨਿ). ਜਿਵੇਂ- ਲੂਣ ਦਾ ਖਾਵਾ.


ਖਵਾਲਦਾ ਹੈ. ਖਵਾਂਉਂਦਾ ਹੈ. "ਮਨਿ ਬੀਜਿਆ ਖਾਵਾਰੇ." (ਨਟ ਅਃ ਮਃ ੪)


ਦੇਖੋ, ਖਾਵੰਦ.


ਫ਼ਾ. [خوانیِن] ਖ਼ਵਾਨੀਨ. ਖ਼ਾਨ ਦਾ ਬਹੁ ਵਚਨ. "ਖਾਵੀਨੀਅੰ ਖੇਤ ਮਾਰੇ." (ਵਿਚਿਤ੍ਰ)


ਖਾਂਦਾ ਹੈ। ੨. ਨਾਸ਼ ਕਰਦਾ ਹੈ. ਮਿਟਾਉਂਦਾ ਹੈ। ੩. ਆਖ੍ਯਾ (ਪ੍ਰਸਿੱਧੀ) ਵਾਲਾ ਹੋਵੇ. "ਜੇ ਕੋ ਬਡਾ ਕਹਾਇ, ਬਡਾਈ ਖਾਵੈ." (ਮਾਰੂ ਸੋਲਹੇ ਮਃ ੧)


ਫ਼ਾ. [خاوند] ਸੰਗ੍ਯਾ- ਸ੍ਵਾਮੀ. ਮਾਲਿਕ. "ਮਾਰਤ ਹੈਂ ਤਾਂਕੋ ਲੈ ਕੇ ਖਾਵੰਦ ਕੋ ਨਾਮ ਹੈ." (ਚੰਡੀ ੧) ੨. ਪਤੀ. ਭਰਤਾ.


ਸੰ. ਸਾਡਵ. ਸੰਗ੍ਯਾ- ਛੀ ਸੁਰ ਦਾ ਰਾਗ. ਦੇਖੋ, ਰਾਗ.