ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਭਾਈ. ਪਸੰਦ ਆਈ. ਹੱਛੀ ਲੱਗੀ. "ਸਾਈ ਸੋਹਾਗਣਿ ਨਾਨਕਾ, ਜੋ ਭਾਣੀ ਕਰਤਾਰਿ." (ਆਸਾ ਮਃ ੫)


ਭਾਏ. ਪਸੰਦ ਆਏ। ੨. ਭਾਵ (ਖ਼ਿਆਲ) ਅਨੁਸਾਰ. ਜੈਸੇ- "ਮੇਰੇ ਭਾਣੇ ਸਤਿਗੁਰੁ ਦਾ ਦਰਬਾਰ ਹੀ ਵੈਕੁੰਠ ਹੈ." ਦੇਖੋ, ਭਾਣੈ.


ਭਾਏ. ਪਸੰਦ ਆਏ। ੨. ਭਾਵ (ਖ਼ਿਆਲ) ਅਨੁਸਾਰ. ਜੈਸੇ- "ਮੇਰੇ ਭਾਣੇ ਸਤਿਗੁਰੁ ਦਾ ਦਰਬਾਰ ਹੀ ਵੈਕੁੰਠ ਹੈ." ਦੇਖੋ, ਭਾਣੈ.


ਖ਼ਯਾਲ ਅੰਦਰ. "ਰੋਗੀ ਕੈ ਭਾਣੈ ਸਭ ਰੋਗੀ." (ਸੋਰ ਮਃ ੫)


ਜਿਲਾ, ਤਸੀਲ ਥਾਣਾ ਅੰਬਾਲਾ ਵਿੱਚ ਇੱਕ ਪਿੰਡ, ਜੋ ਰੇਲਵੇ ਸਟੇਸ਼ਨ ਅੰਬਾਲਾ ਛਾਵਣੀ ਤੋਂ ਚਾਰ ਮੀਲ ਦੱਖਣ ਪੱਛਮ ਹੈ. ਇਸ ਪਿੰਡ ਤੋਂ ਉੱਤਰ ਪੱਛਮ ਪਾਸ ਹੀ ਗੁਰੂ ਗੋਬਿੰਦਸਿੰਘ ਸਾਹਿਬ ਵਿਰਾਜੇ ਹਨ. ਕੱਚਾ ਮੰਜੀਸਾਹਿਬ ਬਣਿਆ ਹੋਇਆ ਹੈ, ਵੀਹ ਵਿੱਘੇ ਜ਼ਮੀਨ ਪਿੰਡ ਵੱਲੋਂ ਹੈ. ਪੁਜਾਰੀ ਸਿੰਘ ਹੈ.


ਸੰ. ਭਕ੍ਤ. ਰਿੱਝੇ ਹੋਏ ਚਾਵਲ. ਭੱਤ. ਭਾਤੁ. "ਭਾਤੁ ਪਹਿਤਿ ਅਰੁ ਲਾਪਸੀ." (ਆਸਾ ਕਬੀਰ) ੨. ਦੇਖੋ, ਭਾਂਤ.


ਦੇਖੋ, ਭਾਤ ੧. "ਭਾਤਾ ਲਏ ਪਾਨ ਚਲ ਆਈ." (ਦੱਤਾਵ) ਭੱਤਾ (ਭੋਜਨ) ਲੈਭੇ.


ਭ੍ਰਾਤ੍ਰਿ ਗਣੋਂ ਨੇ. ਭਾਈਆਂ ਕਰਕੇ। ੨. ਭਾਈਆਂ ਨੂੰ. "ਪੁਤੀ ਭਾਤੀਈ ਜਾਵਾਈ ਸਕੀਂ." (ਮਃ ੪. ਵਾਰ ਬਿਲਾ)


ਭ੍ਰਾਤ੍ਰਿਜ. ਭਾਈ ਦਾ ਪੁਤ੍ਰ. "ਪੁਤ ਭਾਈ ਭਾਤੀਜੇ ਰੋਵਹਿ." (ਵਡ ਅਲਾਹਣੀ ਮਃ ੧) ਦੇਖੋ, ਭਤੀਜਾ ਅਤੇ ਭਤੀਜੀ.