ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [مجموُع] - [مجموُعہ] ਮਜਮੂਅ਼ਹ. ਜਮਅ਼ ਹੋਇਆ ਹੋਇਆ. ਦੇਖੋ, ਪੰਚ ਮਜਮੀ.


[مضموُن] ਮਜਮੂਨ. ਸੰਗ੍ਯਾ- ਜਮਨ (ਸ਼ਾਮਿਲ ਹੋਣ) ਦਾ ਭਾਵ. ਜਿਸ ਲੇਖ ਵਿੱਚ ਕਈ ਪ੍ਰਕਰਣ ਇਕੱਠੇ ਕੀਤੇ ਗਏ ਹਨ.


ਅ਼. [مزراعہ] ਮਜ਼ਅ਼ਹ ਜ਼ਰਅ਼ (ਖੇਤੀ) ਦਾ ਥਾਂ. ਜਿੱਥੇ ਖੇਤੀ ਕੀਤੀ ਜਾਵੇ। ੨. ਭਾਵ- ਪਿੰਡ. ਮਾਜਰਾ.


ਅ਼. [مزروُعہ] ਮਜਰੂਅ਼ਹ. ਸੰਗ੍ਯਾ- ਜਰਅ਼ (ਖੇਤੀ) ਕੀਤੀ ਗਈ ਹੈ ਜਿਸ ਜ਼ਮੀਨ ਵਿੱਚ ਵਾਹਕ ਭੋਂ.


ਅ਼. [مجروُح] ਵਿ- ਜਰਹ਼ (ਜ਼ਖ਼ਮ) ਸਹਿਤ. ਘਾਇਲ. ਫੱਟੜ.


ਅ਼. [مضروُب] ਮਜਰੂਬ. ਵਿ- ਜਰਬ (ਸੱਟ) ਲੱਗੀ ਹੈ ਜਿਸ ਦੇ ਕੁੱਟਿਆ ਹੋਇਆ.


ਅ਼. [منزل] ਮੰਜ਼ਲ. ਸੰਗ੍ਯਾ- ਇੱਕ ਦਿਨ ਦਾ ਸਫਰ। ੨. ਪੜਾਉ। ੩. ਸੀਮਾ. ਹੱਦ। ੪. ਮੁਰਦੇ ਨਾਲ ਸ਼ਮਸ਼ਾਨ ਤੀਕ ਜਾਣ ਦੀ ਯਾਤ੍ਰਾ. "ਹੈ ਹਮ ਪੀਰ ਸੁ ਮਜਲ ਪੁਚਾਵੈਂ." (ਨਾਪ੍ਰ) ੫. ਘਰ.