ਲ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਲੱਜਾ ਸਹਿਤ ਹਨ ਜਿਸ ਦੇ ਲੋਇਣ (ਲੋਚਨ) ਸ਼ਰਮਿੰਦਹ. "ਲਾਜਲੋਨੁ ਹੋਇ ਜਾਈਐ." (ਸਾਰ ਮਃ ੫)


ਫ਼ਾ. [لاجورد] ਸੰ. राजवर्त्त्- ਰਾਜਵਰ੍‍ਤ. ਸੰਗ੍ਯਾ- ਜੰਗਾਲੀ ਰੰਗ ਦਾ ਇੱਕ ਕੀਮਤੀ ਪੱਥਰ, ਜੋ ਅਨੇਕ ਦਵਾਈਆਂ ਵਿੱਚ ਵਰਤੀਦਾ ਹੈ Lapis Laduli। ੨. ਗੰਧਕ ਦੇ ਮੇਲ ਦਾ ਨੀਲ। ੩. ਗੁਰੂ ਨਾਨਕਪ੍ਰਕਾਸ਼ ਅਤੇ ਜਨਮਸਾਖੀ ਅਨੁਸਾਰ ਹਬਸ਼ ਦਾ ਬਾਦਸ਼ਾਹ, ਜੋ ਸ਼੍ਰੀ ਗੁਰੂ ਨਾਨਕਦੇਵ ਜੀ ਦਾ ਸੇਵਕ ਹੋਇਆ.


ਲੱਜਾ (ਸ਼ਰਮ) ਵਾਲਾ.


ਵਿ- ਲੱਜਾਵਤੀ. ਸ਼ਰਮ ਵਾਲੀ। ੨. ਸੰਗ੍ਯਾ- ਇੱਕ ਬੂਟੀ, ਜੋ ਛੁਹਣ ਤੋਂ ਮੁਰਝਾ ਜਾਂਦੀ ਹੈ. ਸੰ. छुपन्मृता- ਛੁਪਨਮ੍ਰਿਤਾ Mimosa Sensitiva.


ਵਿ- ਲੱਜਿਤ. ਸ਼ਰਮਿੰਦਾ। ੨. ਸੰ. ਸੰਗ੍ਯਾ- ਭੁੰਨਿਆ ਅੰਨ। ੩. ਭੁੰਨੇ ਹੋਏ ਧਾਨਾਂ ਦੀਆਂ ਖਿੱਲਾਂ. "ਲਾਜਾ ਪੁਸਪਨ ਬਹੁ ਬਰਖਾਈ." (ਗੁਪ੍ਰਸੂ)¹.


ਅ਼. [لازِم] ਵਿ- ਉਚਿਤ. ਯੋਗ੍ਯ. ਮੁਨਾਸਿਬ। ੨. ਜ਼ਰੂਰੀ (ਅਵਸ਼੍ਯ) ਕਰਨ ਯੋਗ੍ਯ.