ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਤ੍ਰਪਾ. ਸੰਗ੍ਯਾ- ਲੱਜਾ. ਸ਼ਰਮ. "ਤਰਪਾ ਕਰਕੈ ਉਚਰੈ ਨ ਗੁਰੂ ਢਿਗ ਬੈਨ." (ਨਾਪ੍ਰ) ੨. ਵੇਸ਼੍ਯਾ। ੩. ਵਿ- ਸ਼ਰਮਿੰਦਾ. ਲੱਜਿਤ.


ਅ਼. [طرف] ਸੰਗ੍ਯਾ- ਦਿਸ਼ਾ। ੨. ਕਿਨਾਰਾ. ਪਾਸਾ। ੩. ਪੱਖ. ਪਾਸਦਾਰੀ. "ਤਰਫ ਜਿਣੈ ਸਤਭਾਉ ਦੇ." (ਵਾਰ ਸੂਹੀ ਮਃ ੨)


ਫ਼ਾ. [طرفدار] ਵਿ- ਪੱਖ ਕਰਨ ਵਾਲਾ. ਹ਼ਿਮਾਇਤੀ.