ਦ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਅ਼. [دوامی] ਵਿ- ਸ੍‍ਥਾਯੀ. ਨਿਤ੍ਯ ਰਹਿਣ ਵਾਲਾ.


ਦੇਖੋ, ਦੁਆਰ.


ਦੇਖੋ, ਦੁਆਰ.


ਦੇਖੋ, ਦ੍ਵਾਰਾਵਤੀ. "ਦ੍ਵਾਰਕਾ ਨਗਰੀ ਕਾਹੇ ਕੇ ਮਗੋਲ." (ਤਿਲੰ ਨਾਮਦੇਵ)


ਭੱਲਾ ਸਾਹਿਬਜ਼ਾਦਾ, ਜਿਸ ਨੇ ਭਾਈ ਗੜ੍ਹੀਏ ਸਿੱਖ ਨਾਲ ਬਕਾਲੇ ਪਹੁਚਕੇ ਗੁਰੂ ਤੇਗ ਬਹਾਦਰ ਜੀ ਨੂੰ ਗੁਰੁਤਾ ਦਾ ਤਿਲਕ ਦਿੱਤਾ। ੨. ਦੇਖੋ, ਮਹਾਦੇਵੀ.


ਦ੍ਵਾਰਕਾ ਪਾਸ ਦਾ ਆਬ (ਸਮੁੰਦਰ). ਗੁਜਰਾਤ ਨਾਲ ਲਗਦਾ ਸਾਗਰ.


ਦੇਖੋ, ਦੁਆਰਪਾਲ। ੨. ਤੰਤ੍ਰਸ਼ਾਸਤ੍ਰ ਵਿੱਚ ਕਾਲੀ ਦੁਰ੍‍ਗਾ ਦੇ ਚਾਰ ਦ੍ਵਾਰਪਾਲ ਹਨ. ਪੂਰਵ ਗਣੇਸ਼, ਪਾਸ਼੍ਚਿਮ ਕ੍ਸ਼ੇਤ੍ਰਪਾਲ, ਦਕ੍ਸ਼ਿਣ ਵਟੁਕ ਅਤੇ ਉੱਤਰ ਯੋਗਿਨੀ.


ਸੰਗ੍ਯਾ- ਦ੍ਵਾਰਾਵਤੀ. ਦ੍ਵਾਰਕਾ.


ਸੰਗ੍ਯਾ- ਦ੍ਵਾਰਕਾ ਦਾ ਨਾਇਕ, (ਸ੍ਵਾਮੀ) ਕ੍ਰਿਸਨ ਭਗਵਾਨ. (ਸਨਾਮਾ)


(ਸਨਾਮਾ) ਕ੍ਰਿਸਨ ਜੀ ਦੀ ਨਾਇਕਾ ਯਮੁਨਾ, ਉਸੇ ਵਾਲੀ ਪ੍ਰਿਥਿਵੀ, ਉਸ ਤੋਂ ਪੈਦਾ ਹੋਇਆ ਘਾਹ, ਉਸ ਦੇ ਚਰਨ ਵਾਲਾ ਮ੍ਰਿਗ, ਉਸ ਦਾ ਪਤਿ ਸ਼ੇਰ, ਉਸ ਦੀ ਵੈਰਣ ਬੰਦੂਕ.


ਦੇਖੋ, ਦ੍ਵਾਰ। ੨. ਵ੍ਯ- ਜ਼ਰਿਅ਼ਹ ਸੇ. ਵਸੀਲੇ ਤੋਂ. "ਗੁਰੁ ਦ੍ਵਾਰਾ ਗੁਣ ਪ੍ਰਾਪਤ ਹੋਇ." (ਗੁਪ੍ਰਸੂ) ੩. ਦੇਖੋ, ਮਹਾਦੇਵੀ.