ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਵਿ- ਕੰਬਿਆ ਹੋਇਆ। ੨. ਤ੍ਯਾਗਿਆ। ੩. ਝਿੜਕਿਆ. ਅਪਮਾਨਿਤ. "ਤਿਮ ਭਾਗੇ ਗੁਰੁ ਢਿਗ ਅਘ ਧੂਤਾ." (ਗੁਪ੍ਰਸੂ)


ਸੰ. ਵਿ- ਜਿਸ ਦੇ ਪਾਪ ਦੂਰ ਹੋ ਗਏ ਹਨ.


ਦੇਖੋ, ਧੂਤ। ੨. ਸੰ. ਵਹੁਟੀ. ਭਾਰਯਾ.


ਢੇਡੀ, ਤੂਤੀ, ਤੂਧੀ ਇਸੇ ਪੰਛੀ ਦੇ ਨਾਮ ਹਨ. ਧੂਤੀ ਮਦੀਨ ਹੈ, ਧੂਤਾ ਨਰ ਹੈ. Hobby. ਦੇਖੋ, ਦੇਡੀ ਅਤੇ ਤੂਧੀ.


ਸੰ. ਕੰਬਾਉਂਣ ਦੀ ਕ੍ਰਿਯਾ. ਥਰਥਰਾਹਟ.