ਭ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਭਾਤ. "ਦਹੀ ਭਾਤੁ ਖਾਹਿ ਜੀਉ." (ਸਵੈਯੇ ਮਃ ੪. ਕੇ) ੨. ਸੰ. ਸੂਰਜ. ਪ੍ਰਭਾਕਰ.


ਪ੍ਰਕਾਰ ਦਾ ਭਾਂਤ ਕਾ. "ਕੋਈ ਅਵੁਰ ਨ ਤੇਰੀ ਭਾਤੇ." (ਸੂਹੀ ਮਃ ੫) ੨. ਰੌਸ਼ਨ ਕੀਤੇ. ਪ੍ਰਕਾਸ਼ੇ. ਦੇਖੋ, ਭਾਤਿ. "ਗੁਰਪੂਰੈ ਉਪਦੇਸਿਆ ਜੀਵਨਗਤਿ ਭਾਤੇ." (ਆਸਾ ਛੰਤ ਮਃ ੫) ੩. ਭਾਂਉਂਦੇ. ਚੰਗੇ ਲਗਦੇ.


ਸੰਗ੍ਯਾ- ਤੀਰਕਸ਼. ਭੱਥਾ. ਸੰ. ਭਸਤ੍ਰਾ.


ਵਿ- ਭੱਥਾ. ਬੰਨ੍ਹਣ ਵਾਲਾ. ਧਨੁਖਧਾਰੀ. "ਭਾਥੀ ਜੁਝੇ ਬਾਂਧ ਸਾਥੀ." (ਚਰਿਤ੍ਰ ੪੦੫)


ਸੰ. ਭਾਦ੍ਰ ਅਤੇ ਭਾਦ੍ਰਪਦ. ਵਰਖਾ ਰੁੱਤ ਦਾ ਦੂਜਾ ਮਹੀਨਾ, ਜਿਸ ਦੀ ਪੂਰਣਮਾਸੀ ਨੂੰ ਭਾਦ੍ਰਪਦਾ ਨਕ੍ਸ਼੍‍ਤ੍ਰ ਦਾ ਯੋਗ ਹੁੰਦਾ ਹੈ. "ਭਾਦਉ ਭਰਮਿ ਭੁਲੀ ਭਰਿ ਜੋਬਨਿ." (ਤੁਖਾ ਬਾਰਹਮਾਹਾ)


ਦੇਖੋ, ਭਦਣ ਅਤੇ ਭਦ੍ਰ ੯। ੨. ਸ਼ਸਤ੍ਰਨਾਮਮਾਲਾ ਵਿੱਚ ਅਞਾਣ ਲਿਖਾਰੀ ਨੇ ਭੇਦਨ ਦੀ ਥਾਂ ਭਾਦਨ ਲਿਖਿਆ ਹੈ- "ਪਬ੍ਯਾ ਪ੍ਰਿਥਮ ਬਖਾਨਕੈ ਭਾਦਨ ਈਸ ਬਖਾਨ." (ਸਨਾਮਾ) ਪਰਵਤ ਭੇਦਨੀ ਨਦੀ, ਉਸ ਦਾ ਈਸ਼੍ਵਰ ਵਰੁਣ.


ਬੀਕਾਨੇਰ ਦੇ ਰਾਜ ਵਿੱਚ ਰਾਜਗੜ੍ਹ ਨਜਾਮਤ ਦੀ ਇੱਕ ਤਸੀਲ ਦਾ ਪ੍ਰਧਾਨ ਨਗਰ. ਇਹ ਸਰਸੇ ਤੋਂ ਬਾਰਾਂ ਮੀਲ ਦੱਖਣ ਪੂਰਵ, ਬੀਕਾਨੇਰ ਤੋਂ ੧੩੬ ਮੀਲ ਉੱਤਰ ਪੂਰਵ ਅਤੇ ਹਿਸਾਰ ਤੋਂ ੩੫ ਮੀਲ ਪੱਛਮ ਹੈ. ਇੱਥੇ ਗੁਰੂ ਗੋਬਿੰਦਸਿੰਘ ਸਾਹਿਬ ਨਦੇੜ ਨੂੰ ਜਾਂਦੇ ਕੁਝ ਕਾਲ ਠਹਿਰੇ ਸਨ, ਪਰ ਕਿਸੇ ਪ੍ਰੇਮੀ ਨੇ ਹੁਣ ਤੋੜੀ. ਗੁਰਦ੍ਵਾਰਾ ਨਹੀਂ ਬਣਾਇਆ ਦੇਖੋ, ਅਜਾਪਾਲਸਿੰਘ ਬਾਬਾ.