ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕਪੜਾ ਦਾ ਬਹੁ ਵਚਨ. "ਮੈਲੇ ਕਪਰੇ ਕਹਾਲਉ ਧੋਵਉ." (ਮਲਾ ਰਵਿਦਾਸ) ਭਾਵ, ਮਲੀਨ ਅੰਤਹਕਰਣ.


ਵਾ- ਸੰਗ੍ਯਾ- ਕੂੰਜ, ਜੋ ਚਿੱਟੇ ਲਿਬਾਸ ਵਾਲੀ ਹੈ. "ਗਗਨ ਫਿਰੰਤੀ ਊਡਤੀ ਕਪਰੇ ਬਾਗੇ ਵਾਲੀ." (ਗਉ ਮਃ ੪)


ਦੇਖੋ, ਕਪਿਲ.


ਦੇਖੋ, ਕਪੜਾ। ੨. ਸੰ. ਕਾਰ੍‍ਪਟਿਕ. ਲੀਰਾਂ ਦੀ ਗੋਦੜੀ ਪਹਿਰਣ ਵਾਲਾ. "ਕਪੜ ਕੇਦਾਰੈ ਜਾਈ." (ਸੋਰ ਕਬੀਰ)


ਵਸਤ੍ਰ ਸਮੁਦਾਯ. ਦੇਖੋ, ਕਪੜਾ. "ਕੱਪੜ ਕੋਟ ਉਸਾਰਿਅਨ." (ਭਾਗੁ)


ਸੰਗ੍ਯਾ- ਤੰਬੂ. ਡੇਰਾ. ਖ਼ੇਮਾ.