ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਕ੍ਰਿ- ਤੜਫਣਾ. ਤੜਪਨਾ.


ਕ੍ਰਿ. ਵਿ- ਤੜਫਦਾ ਹੋਇਆ. "ਤਰਫਰਾਤ ਪ੍ਰਿਥਵੀ ਪਰ੍ਯੋ." (ਰਾਮਾਵ) ੨. ਤੜਫਦਾ ਹੈ.


ਕ੍ਰਿ. ਵਿ- ਵੱਲੋਂ ਓਰ ਸੇ. "ਮੁਖ ਊਜਲ ਗੁਰਮੁਖਿ ਤਰਫਾ." (ਪ੍ਰਭਾ ਮਃ ੪) ੨. ਤੜਫਿਆ.


ਸੰਗ੍ਯਾ- ਸਰੰਦੇ ਸਿਤਾਰ ਆਦਿ ਵਾਜਿਆਂ ਦੇ ਉਹ ਤਾਰ, ਜੋ ਵਜਾਉਣ ਵਾਲੇ ਤਾਰਾਂ ਦੇ ਹੇਠਾਂ ਹੁੰਦੇ ਹਨ ਅਤੇ ਆਪਣੇ ਆਪਣੇ ਸੁਰ ਨੂੰ ਸਹਾਇਤਾ ਦਿੰਦੇ ਹਨ। ੨. ਤਰਣ ਦੀ ਕ੍ਰਿਯਾ. ਤੈਰਨਾ. "ਭਉਜਲ ਤਰਬੀਐ." (ਆਸਾ ਮਃ ੫)


ਸੰ. तरम्बुज- ਤਰੰਬੁਜ. ਫ਼ਾ. [تربُز] ਅਥਵਾ [تربُزہ] ਸੰਗ੍ਯਾ- ਹਿੰਦਵਾਣਾ. ਮਤੀਰਾ. Water melon. L. Citrullus Vulgaris. ਮਤੀਰੇ ਦੀ ਤਾਸੀਰ ਸਰਦ ਤਰ ਹੈ. ਜਿਗਰ ਦੇ ਵਿਕਾਰ ਦੂਰ ਕਰਦਾ ਹੈ. ਪਿੱਤ ਦੇ ਰੋਗਾਂ ਲਈ ਬਹੁਤ ਗੁਣਕਾਰੀ ਹੈ. ਮਾਰੂ ਜਮੀਨਾਂ ਦਾ ਮਤੀਰਾ (ਜੋ ਕੇਵਲ ਵਰਖਾ ਦੇ ਜਲ ਤੋਂ ਹੁੰਦਾ ਹੈ) ਸਵਾਦ ਅਤੇ ਗੁਣ ਵਿੱਚ ਹੋਰਨਾ ਤੋਂ ਉੱਤਮ ਹੈ.