ਹ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਹਰਿਵਰ੍ਸ. ਜੰਬੁਦ੍ਵੀਪ ਦਾ ਇੱਕ ਖੰਡ. "ਥੋ ਹਰਿਵਰਖ ਖੰਡ ਜਿਹ ਥਾਈ." (ਨਾਪ੍ਰ) ਦੇਖੋ, ਨਵ ਖੰਡ.


ਕਰਤਾਰ ਪ੍ਰਾਪਤੀ ਦੀ ਇੱਛਾ. ਆਤਮ ਜਿਗ੍ਯਾਸਾ. "ਜਿਨੀ ਆਪ ਤਜਿਆ ਹਰਿਵਾਸਨਾ ਸਮਾਣੀ." (ਅਨੰਦੁ) ਜਿਨ੍ਹਾਂ ਨੇ ਹੌਮੈ ਤ੍ਯਾਗੀ, ਉਨ੍ਹਾਂ ਦੇ ਮਨ ਆਤਮਜਿਗ੍ਯਾਸਾ ਵਸਦੀ ਹੈ.


ਹਰਿ (ਵਿਸਨੁ) ਦਾ ਦਿਨ. ਏਕਾਦਸ਼ੀ, ਜਿਸ ਵਿੱਚ ਨਿਰਾਹਾਰ ਵ੍ਰਤ ਰੱਖਣਾ ਵੈਸ਼ਨਵ ਪੁੰਨ ਕਰਮ ਮੰਨਦੇ ਹਨ ਅਤੇ ਅੰਨ ਖਾਣਾ ਪਾਪ ਸਮਝਦੇ ਹਨ¹। ੨. ਹਰਿ (ਸੂਰਜ) ਦਾ ਦਿਨ, ਐਤਵਾਰ.


ਚੰਦ੍ਰਵੰਸ਼। ੨. ਸੂਰਜ ਵੰਸ਼। ੩. ਵਿਸ਼ਨੁ ਵੰਸ਼। ੪. ਮਹਾਭਾਰਤ ਦਾ ਅੰਗ ਰੂਪ ਇੱਕ ਗ੍ਰੰਥ, ਜਿਸ ਦਾ ੧੬੩੭੪ ਸ਼ਲੋਕ ਹੈ. ਇਸ ਵਿੱਚ ਹਰਿ (ਵਿਸਨੁ) ਵੰਸ਼ ਦਾ ਵਰਣਨ ਹੈ. ਬਹੁਤ ਰਾਜਿਆਂ ਦੀ ਵੰਸ਼ਾਵਲੀ ਇਸ ਗ੍ਰੰਥ ਵਿੱਚ ਲਿਖੀ ਹੈ.


ਵਿ- ਹਰਣ ਕੀਤੀ. ਦੂਰ ਕੀਤੀ. ਮਿਟਾਈ. "ਨਾਨਕ ਤਪਤ ਹਰੀ." (ਆਸਾ ਮਃ ੫) ੨. ਹਰਿਤ. ਸਬਜ਼. "ਹਰੀ ਨਾਹੀ ਨਹ ਡਡੁਰੀ." (ਸ੍ਰੀ ਮਃ ੫) ੩. ਸੰਗ੍ਯਾ- ਇੱਕ ਜੱਟ ਗੋਤ੍ਰ. ਦੇਖੋ, ਹਰੀ ਕੇ। ੪. ਦੇਖੋ, ਹਰਿ। ੫. ਸੰ. ਹ੍ਰੀ. ਲੱਜਾ. ਸ਼ਰਮ। ੬. ਲਕ੍ਸ਼੍‍ਮੀ. "ਹਰੀ ਬਿਸਨੁ ਲੇਖੇ." (ਰਾਮਾਵ) ਲਕ੍ਸ਼੍‍ਮੀ ਨੇ ਰਾਮ ਨੂੰ ਵਿਸਨੁ ਜਾਣਿਆ.


ਵਿ- ਹਰਣ ਕੀਤੀ. ਦੂਰ ਕੀਤੀ. ਮਿਟਾਈ. "ਨਾਨਕ ਤਪਤ ਹਰੀ." (ਆਸਾ ਮਃ ੫) ੨. ਹਰਿਤ. ਸਬਜ਼. "ਹਰੀ ਨਾਹੀ ਨਹ ਡਡੁਰੀ." (ਸ੍ਰੀ ਮਃ ੫) ੩. ਸੰਗ੍ਯਾ- ਇੱਕ ਜੱਟ ਗੋਤ੍ਰ. ਦੇਖੋ, ਹਰੀ ਕੇ। ੪. ਦੇਖੋ, ਹਰਿ। ੫. ਸੰ. ਹ੍ਰੀ. ਲੱਜਾ. ਸ਼ਰਮ। ੬. ਲਕ੍ਸ਼੍‍ਮੀ. "ਹਰੀ ਬਿਸਨੁ ਲੇਖੇ." (ਰਾਮਾਵ) ਲਕ੍ਸ਼੍‍ਮੀ ਨੇ ਰਾਮ ਨੂੰ ਵਿਸਨੁ ਜਾਣਿਆ.


ਸੰ. ਹਾਰਿਲ. ਸੰਗ੍ਯਾ- ਹਰਿਤ ਕਪੋਤ, ਕਬੂਤਰ ਜੇਹਾ ਹਰੇ ਰੰਗ ਦਾ ਇੱਕ ਪੰਛੀ.


ਵਿ- ਹਰਤਾ. ਹਰਣ ਕਰਤਾ. "ਹਰੀਅੰ ਕਰੀਅੰ." (ਜਾਪੁ) ਹਰਤਾ ਅਤੇ ਕਰਤਾ। ੨. ਹਰੀ ਦੀ. ਕਰਤਾਰ ਦੀ. "ਕਿਰਪੰਤ ਹਰੀਅੰ." (ਸਹਸ ਮਃ ੫) ਹਰਿਕ੍ਰਿਪਾ ਕਰਕੇ.


ਵਿ- ਹਰਣ ਵਾਲਾ. ਚੁਰਾਉਣ ਵਾਲਾ. "ਹਰੀਆ ਕਿ ਜਾਂ ਵ ਤਨ ਕੇ." (ਰਾਮਾਵ) ਜਾਨ ਅਤੇ ਜਿਸਮ ਦੇ ਹਰੀਆ। ੨. ਪ੍ਰਤ੍ਯ- ਵਾਨ. ਵਾਲਾ. "ਦੂਖ ਬਿਡਾਰਨ ਹਰੀਆ." (ਮਾਝ ਮਃ ੫) ੩. ਸੰਗ੍ਯਾ- ਕਮੁਦਿਨੀ, ਜੋ ਹਰਿ (ਚੰਦ੍ਰਮਾ) ਨੂੰ ਦੇਖਕੇ ਖਿੜਦੀ ਹੈ. "ਚੰਦ੍ਰਮਾ ਚਰ੍ਹੇ ਤੇ ਜ੍ਯੈਂ ਬਿਰਾਜੈਂ ਸੇਤ ਹਰੀਆ." (ਕ੍ਰਿਸਨਾਵ) ੪. ਵਿ- ਪ੍ਰਫੁੱਲਿਤ. ਸਰਸਬਜ਼. "ਮਨਿ ਮਉਲੈ ਤਨੁ ਹਰੀਆ." (ਸੂਹੀ ਛੰਤ ਮਃ ੫) ੫. ਤ੍ਰਿਤੀਯਾ ਵਿਭਕ੍ਤਿ. ਹਰਿ ਨੇ. ਕਰਤਾਰ ਨੇ."ਨਿਰਗੁਣ ਹਰੀਆ ਸਰਗੁਣ ਧਰੀਆ." (ਸੂਹੀ ਮਃ ੫. ਪੜਤਾਲ) ਨਿਰਗੁਣ ਹਰੀ ਨੇ ਸਗੁਣ ਰੂਪ ਧਾਰਿਆ ਹੈ.


ਵਿ- ਹਰਿਆਈ ਵਾਲਾ. ਸਰਸਬਜ਼. "ਸਫਲਿਓ ਬਿਰਖੁ ਹਰੀਆਵਲਾ." (ਸ੍ਰੀ ਅਃ ਮਃ ੧) "ਇਹੁ ਹਰੀਆਰਾ ਤਾਲ." (ਸ. ਕਬੀਰ) ਇਹ ਸੰਸਾਰ ਤਾਲ, ਚਾਰੇ ਪਾਸਿਓਂ ਵਿਸੈ- ਸੁਖ ਰੂਪ ਸਬਜ਼ੀ ਵਾਲਾ ਘੇਰਿਆ ਹੋਇਆ ਹੈ.