ਸੰਗ੍ਯਾ- ਚੀਲ੍ਹ. ਇਲ੍ਹ. ਚਾਵੰਡਾ. "ਤਜਿ ਮਾਸ ਚੜਾ ਉਡ ਆਪ ਚਲੀ." (ਦੱਤਾਵ)
ਸੰਗ੍ਯਾ- ਚੜ੍ਹਨ ਦਾ ਭਾਵ। ੨. ਵ੍ਰਿੱਧੀ. ਉਨੱਤੀ. ਤਰੱਕੀ। ੩. ਸਮਰਪਨ. ਭੇਟਾ. "ਸੇਵਕ ਸੇਵਹਿਕਰਮਿ ਚੜਾਉ." (ਵਾਰ ਆਸਾ) ਭਗਤਜਨ ਸੇਵਾ ਕਰਦੇ ਹਨ ਕਰਮਫਲ ਅਰਪਨ ਕਰਕੇ. ਭਾਵ- ਕਰਮ ਦੇ ਫਲ ਦੀ ਇੱਛਾ ਨਹੀਂ ਰਖਦੇ.
ਕ੍ਰਿ- ਆਰੋਹਣ ਕਰਾਉਣਾ। ੨. ਸਵਾਰ ਕਰਾਉਣਾ। ੩. ਅਰਪਣ ਕਰਨਾ। ੪. ਪਹਿਰਨਾ. "ਕਾਪੜ ਅੰਗਿ ਚੜਾਇਆ." (ਬਿਲਾ ਮਃ ੩)
ਕ੍ਰਿ- ਚੜ੍ਹਾਉਣ ਵਾਲਾ. ਅਰਪਣ ਕਰਤਾ। ੨. ਚੜ੍ਹਨ ਵਾਲਾ. ਸਵਾਰ ਹੋਣ ਵਾਲਾ. "ਭਉ ਬੇੜਾ, ਜੀਅ ਚੜਾਊ." (ਮਾਰੂ ਮਃ ੧)
ਕ੍ਰਿ. ਵਿ- ਚੜ੍ਹਕੇ. ਦੇਖੋ, ਚੜਨਾ.
ਦੇਖੋ, ਚੜਨਾ। ੨. ਦੇਖੋ, ਚੜਾ। ੩. ਚਢਸੀ. ਚੜ੍ਹੇਗਾ. "ਸਤਿਗੁਰੁ ਅਪਨਾ ਮਨਾਇ ਲੈ ਤਾ ਰੂਪ ਚੜੀ." (ਵਾਰ ਸੂਹੀ ਮਃ ੩)
ਵਿ- ਵਧੀਆ. ਸਭ ਤੋਂ ਚੜ੍ਹਦਾ. "ਸਭ ਦਾ ਖਸਮੁ ਹੈ ਸਭ ਦੂ ਤੂ ਚੜੀਐ." (ਵਾਰ ਗਉ ੧. ਮਃ ੪) ੨. ਦੇਖੋ, ਚੜਨਾ.
nan
ਵਿ- ਵਧੀਆ. ਆਲਾ ਦਰਜੇ ਦਾ. ਮੁੰਤਖ਼ਿਬ. ਚੁਣਿਆ ਹੋਇਆ. "ਇਕ ਦੂ ਇਕਿ ਚੜੰਦੀਆ ਕਾਉਣੁ ਜਾਣੈ ਮੇਰਾ ਨਾਉ ਜੀਉ?" (ਸੂਹੀ ਮਃ ੧. ਕੁਚਜੀ)
nan
ਦੇਖੋ, ਚੜਤ ਸਿੰਘ ੨.
ਦੇਖੋ, ਚੜਤ.