ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਧੂਆਂ ਅਤੇ ਧੂਣੀ.


ਸੰ. धूप्. ਧਾ- ਗਰਮ ਕਰਨਾ, ਚਮਕਣਾ, ਬੋਲਣਾ। ੨. ਸੰ. ਸੰਗ੍ਯਾ- ਗੁੱਗਲ ਚੰਦਨ ਕੁਠ ਕੇਸਰ ਮੋਥਾ ਕਪੂਰ ਅਗੁਰ ਜਾਤੀਫਲ ਆਦਿ ਸੁਗੰਧ ਵਾਲੇ ਪਦਾਰਥਾਂ ਦਾ ਧੂਆਂ. "ਧੂਪ ਮਲਆਨਲੋ ਪਵਣ ਚਵਰੋ ਕਰੈ." (ਸੋਹਿਲਾ) ਦੇਵਮੰਦਿਰ ਅਤੇ ਸਮਾਜਾਂ ਵਿੱਚ ਧੂਪ ਧੁਖਾਉਣ ਦੀ ਰੀਤਿ ਬਹੁਤ ਪੁਰਾਣੀ ਹੈ. ਇਸ ਨੂੰ ਲਾਭਦਾਇਕ ਜਾਣਕੇ ਕਿਸੇ ਨੇ ਕਿਸੇ ਰੂਪ ਵਿਚ ਸਾਰੇ ਹੀ ਮਤਾਂ ਨੇ ਅੰਗੀਕਾਰ ਕੀਤਾ ਹੈ. ਦੇਖੋ, ਬਾਈਬਲ EX ਕਾਂਡ ੩੦ ਆਯਤ ੭. ਅਤੇ ੮। ੩. ਉਹ ਵਸਤੁ, ਜਿਸ ਦੇ ਜਲਾਉਣ ਤੋਂ ਸੁਗੰਧ ਵਾਲਾ ਧੂਆਂ ਪੈਦਾ ਹੋਵੇ। ੪. ਸੂਰਜ ਦਾ ਤਾਪ. ਆਤਪ. ਧੁੱਪ। ੫. ਚਮਕ. ਪ੍ਰਭਾ. ਸ਼ੋਭਾ. "ਕੁਲ ਰੂਪ ਧੂਪ ਗਿਆਨ ਹੀਨੀ." (ਆਸਾ ਛੰਤ ਮਃ ੫)


ਧੂਪਘੜੀ, ਦੇਖੋ, ਘੜੀ.


ਧੁੱਪ ਅਤੇ ਛਾਇਆ। ੨. ਭਾਵ- ਦੁਖ ਸੁਖ. "ਧੂਪ ਛਾਵ ਜੇ ਸਮਕਰਿ ਸਹੈ." (ਵਾਰ ਰਾਮ ੧. ਮਃ ੧) ੩. ਇਕ ਰੇਸ਼ਮੀ ਵਸਤ੍ਰ ਜੋ ਦੋਰੰਗੇ ਤਾਣੇ ਵਾਣੇ ਨਾਲ ਤਿਆਰ ਹੁੰਦਾ ਹੈ.


ਸੰਗ੍ਯਾ- ਜਿਸ ਪਾਤ੍ਰ ਵਿੱਚ ਧੂਪ ਧੁਖਾਇਆ ਜਾਵੇ.


ਧੂਪ ਅਤੇ ਦੀਵਾ. "ਧੂਪ ਦੀਪਘ੍ਰਿਤ ਸਾਜਿ ਆਰਤੀ." (ਧਨਾ ਸੈਣ)


ਸੰ. ਸੰਗ੍ਯਾ- ਧੂਪ ਦੇਣ ਦੀ ਕ੍ਰਿਯਾ. "ਸੋ ਅਉ ਧੂਤੀ ਜੋ ਧੂਪੈ ਆਪ." (ਵਾਰ ਰਾਮ ੧. ਮਃ ੧) ਜੋ ਦੇਵ- ਮੰਦਿਰਾਂ ਵਿੱਚ ਪੂਜਣ ਦੀ ਥਾਂ ਆਤਮਸ੍ਵਰੂਪ ਦੀ ਪੂਜਾ ਕਰਦਾ ਹੈ.