ਵ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵਲਣਾ ੨.


ਦੇਖੋ, ਬੱਲਭ। ੨. ਵੈਸਨਵਮਤ ਦਾ ਇੱਕ ਮੁਖੀਆ ਵਿਦ੍ਵਾਨ, ਜੋ ਲਕ੍ਸ਼੍‍ਮਣ ਭੱਟ ਦਾ ਪਾਲਿਆ ਹੋਇਆ ਪੁਤ੍ਰ ਸੀ. ਇਸ ਦਾ ਜਨਮ ਸਨ ੧੪੭੯ ਅਤੇ ਦੇਹਾਂਤ ੧੫੩੧ ਵਿੱਚ ਹੋਇਆ ਹੈ. ਵਿਸ਼ੁੱਧਾਦ੍ਵੈਤ ਮਤ ਦਾ ਪ੍ਰਚਾਰਕ ਇਹੀ ਮਹਾਤਮਾ ਹੈ. ਪ੍ਰਸਿੱਧ ਭਗਤ ਸੂਰਦਾਸ ਇਸੇ ਦਾ ਚੇਲਾ ਸੀ. ਦੇਖੋ, ਬੈਸਨਵ (ਹ).


ਵਿ- ਪਿਆਰੀ. ਪ੍ਰਿਯਾ। ੨. ਸੰਗ੍ਯਾ- ਵਹੁਟੀ. ਭਾਰਯਾ. ਪਤਨੀ.


ਦੇਖੋ, ਬੈਸਨਵ (ਹ) ਅਤੇ ਵੱਲਭ ੨.


ਸੰ. वल्मी. ਸੰਗ੍ਯਾ- ਸਿਉਂਕ. ਦੀਮਕ.


ਸੰ. ਵਲਮੀ੍ਕ. ਸੰਗ੍ਯਾ- ਵਲਮੀ (ਸਿਉਂਕ) ਦੀ ਬਣਾਈ ਮਿੱਟੀ ਦੀ ਢੇਰੀ. ਵਰਮੀ. ਵਲਮੀਕੂਟ. ਦੇਖੋ, ਵਰਮੀ.


ਸੰ. ਵਰਮੀ ਤੋਂ ਪੈਦਾ ਹੋਇਆ ਵਲਮੀਕਿ ਰਿਖਿ.


ਦੇਖੋ, ਵਲਮੀਕ.