ਅ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਅਤ੍ਰੁਟਿ. ਸੰਗ੍ਯਾ- ਨਿਰੰਤਰਤਾ. ਬਿਨਾ ਤੋਟ। ੨. ਕਮੀ (ਘਾਟੇ) ਰਹਿਤ। ੩. ਵਿ- ਜੋ ਮੁੱਕੇ ਨਾ. "ਇਹੁ ਧਨ ਅਖੁਟ ਨ ਨਿਖੁਟੈ ਨ ਜਾਇ." (ਧਨਾ ਮਃ ੩)


ਸੰ. अखट्टि- ਅਖੱਟਿ. ਸੰਗ੍ਯਾ- ਮੰਦੀ ਰੀਤਿ. ਕੁਰੀਤਿ. ਕੁਚਾਲ। ੨. ਬਚਪਨ (ਬਾਲਪਨ) ਦਾ ਖ਼ਿਆਲ. "ਹਿੰਦੂ ਮੂਲੇ ਭੁਲੇ ਅਖੁਟੀ ਜਾਹੀ." (ਵਾਰ ਬਿਹਾ ਮਃ ੧)


ਫ਼ਾ. [ازخود] ਸੰਗ੍ਯਾ- ਉਸਤਾਦ। ੨. ਸਰਦਾਰ.


ਦੇਖੋ, ਖੂਹਣਿ.


ਅਤੋਟ. ਦੇਖੋ, ਅਖੁਟ. "ਭਰੇ ਬੰਡਾਰ ਅਖੂਟ ਅਤੋਲ." (ਗਉ ਮਃ ੫)


ਫ਼ਾ. [آخوُن] ਆਖ਼ੂਨ. ਖ਼ੁਸ਼ਗੋ. ਆਖ੍ਯਾਨ ਕਰਨ ਵਾਲਾ. ਆਖਣ ਵਾਲਾ. "ਇਹੀ ਹਰੀਕਤ ਜੋ ਕਹੈ ਸੋਈ ਬਡਾ ਅਖੂਨ." (ਮਗੋ) ੨. ਅ਼. [اخوُن] ਅਖ਼ੂਨ. ਸਾਥੀ. ਮਿਤ੍ਰ। ੨. ਭਾਈ. ਇਹ ਬਹੁ ਵਚਨ ਹੈ ਅਖ ਦਾ.


ਦੇਖੋ, ਆਖੇਟ.


ਸੰਗ੍ਯਾ- ਪ੍ਰਸੰਨਤਾ. ਆਨੰਦ। ੨. ਵਿ- ਬਿਨਾ ਦੁੱਖ.