ਕ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਕਰ੍‍ਪਟ. ਸੰਗ੍ਯਾ- ਵਸਤ੍ਰ. ਪਟ. "ਕਪੜੁ ਰੂਪ ਸੁਹਾਵਣਾ." (ਵਾਰ ਆਸਾ) ੨. ਖ਼ਿਲਤ. "ਸਿਫਤਿ ਸਲਾਹ ਕਪੜਾ ਪਾਇਆ." (ਵਾਰ ਮਾਝ ਮਃ ੧) ੩. ਭਾਵ, ਦੇਹ. ਸ਼ਰੀਰ. "ਕਰਮੀ ਆਵੈ ਕਪੜਾ." (ਜਪੁ) "ਪਰਹਰਿ ਕਪੜੁ ਜੇ ਪਿਰ ਮਿਲੈ." (ਵਾਰ ਸੋਰ ਮਃ ੧) ਇਸ ਥਾਂ ਪਾਖੰਡ ਭੇਸ (ਵੇਸ) ਦੇ ਤ੍ਯਾਗ ਤੋਂ ਭਾਵ ਹੈ.


ਇਸਤ੍ਰੀ ਨੂੰ ਰਿਤੁ ਆਉਂਣੀ. ਹ਼ੈਜ ਆਉਂਣੇ.


ਸੰ. ਕਰ੍‍ਪਾਸ. L. Gossypium Herbaceum.”ਦਇਆ ਕਪਾਹ ਸੰਤੋਖ ਸੂਤ." (ਵਾਰ ਆਸਾ)