ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਤਰਨ ਦੀ ਕ੍ਰਿਯਾ. ਤੈਰਨਾ.


ਅਨੁ. ਤੜਭੜ ਸ਼ਬਦ. "ਤਰਭਰ ਪਰ ਸਰ." (ਰਾਮਾਵ) ਤੀਰਾਂ ਦੀ ਤੜਭੜੀ ਪੈ ਗਈ.


ਅ਼. [ترمیِم] ਸੰਗ੍ਯਾ- ਰਮ (ਮੁਰੰਮਤ ਕਰਨ) ਦੀ ਕ੍ਰਿਯਾ. ਦੁਰਸ੍ਤੀ. ਸ਼ੋਧਨ.


ਦੇਖੋ, ਤਰਾਰਾ ਅਤੇ ਤੁਰਰਾ.


ਸੰ. ਵਿ- ਚੰਚਲ. ਹਿਲਦਾ ਹੋਇਆ। ੨. ਅਸ੍‌ਥਿਰ। ੩. ਪਾਣੀ ਜੇਹਾ ਵਹਿਣ ਵਾਲਾ. ਦ੍ਰਵ। ੪. ਚਮਕਣ ਵਾਲਾ। ੫. ਸੰਗ੍ਯਾ- ਹਾਰ, ਜੋ ਛਾਤੀ ਪੁਰ ਹਿਲਦਾ ਰਹਿਂਦਾ ਹੈ। ੬. ਹੀਰਾ। ੭. ਘੋੜਾ। ੮. ਲੋਹਾ।¹ ੯. ਸ਼ਹਿਦ ਦੀ ਮੱਖੀ.