ਉ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. उद्घारण- ਉੱਧਾਰਣ. ਕ੍ਰਿ- ਉਭਾਰਨਾ. ਉਠਾਉਣਾ। ੨. ਮੁਕਤ ਕਰਨਾ। ੩. ਬਚਾਉਣਾ. ਰਖ੍ਯਾ ਕਰਨੀ. "ਦ੍ਰੌਪਦੀ ਅੰਬਰ ਲੇਤ ਉਬਾਰੀਅਲੇ." (ਮਾਲੀ ਨਾਮਦੇਵ) "ਮੈ ਤਕੀ ਓਟ ਸੰਤਾਹ ਲੇਹੁ ਉਬਾਰੀਆ." (ਗਉ ਅਃ ਮਃ ੫) ੪. ਉਬਾਲਨਾ. ਔਟਾਨਾ. "ਕਹਿ ਚਾਕਰ ਸੋਂ ਦੇਗ ਉਬਾਰੀ." (ਗੁਪ੍ਰਸੂ)


ਉਸ ਨੇ ਬਚਾਲਏ. "ਆਪਿ ਉਬਾਰਿਅਨੁ." (ਵਾਰ ਗੂਜ ੨. ਮਃ ੫)


ਅ਼ਬਦੁਲ ਰਹ਼ਿਮਾਨ ਖ਼ਾਨ. ਸਤਿਗੁਰੂ ਨਾਨਕ ਦੇਵ ਦਾ ਮੁਰੀਦ, ਜੋ ਗੁਰੁਸਿਖ੍ਯਾ ਧਾਰਕੇ ਕਰਤਾਰਪੁਰ ਵਿੱਚ ਸੰਗਤਿ ਦੀ ਸੇਵਾ ਕਰਦਾ ਰਿਹਾ, ਅਰ ਗੁਰੁਮੁਖਾਂ ਵਿੱਚ ਗਿਣਿਆ ਗਿਆ. ਦੇਖੋ, ਜਨਮ- ਸਾਖੀ ਭਾਈ ਬਾਲੇ ਵਾਲੀ.


ਕ੍ਰਿ- ਜੋਸ਼ ਦੇਣਾ. ਔਟਾਣਾ. ਰਿੰਨ੍ਹਣਾ. ਦੇਖੋ, ਉਬਲਨਾ.