ਧ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਧੂਪ ਦੇਣ ਵਾਲਾ। ੨. ਮੰਦਿਰ ਦਾ ਉਹ ਪੁਜਾਰੀ, ਜਿਸ ਦੇ ਸਪੁਰਦ ਧੂਪ ਦੇਣ ਦੀ ਸੇਵਾ ਹੈ. ਅੰਮ੍ਰਿਤਸਰ ਵਿੱਚ ਧੂਪੀਆ ਖ਼ਾਨਦਾਨ ਪ੍ਰਸਿੱਧ ਹੈ.


ਦੇਖੋ, ਧੂਪਨ.


ਆਸਾਮ ਵਿੱਚ ਗੋਆਲਪਾਰਾ ਜਿਲੇ ਦਾ ਇੱਕ ਪ੍ਰਸਿੱਧ ਨਗਰ, ਜੋ ਬ੍ਰਹਮਪੁਤ੍ਰ ਨਦ ਦੇ ਸੱਜੇ ਕਿਨਾਰੇ ਆਬਾਦ ਹੈ. ਸਨ ੧੮੭੯ ਵਿੱਚ ਇਹ ਗੋਆਲਪਾਰਾ ਜਿਲੇ ਦਾ ਸਦਰ ਮਕਾਮ (head quarters) ਬਣ ਗਿਆ ਹੈ. ਧੂਬਰੀ ਈਸ੍ਟਰਨ ਬੰਗਾਲ ਸਟੇਟ ਰੇਲਵੇ ਦਾ ਸਟੇਸ਼ਨ ਹੈ.#ਇਸ ਨਗਰ ਸ਼੍ਰੀ ਗੁਰੂ ਤੇਗਬਹਾਦੁਰ ਸਾਹਿਬ ਰਾਜਾ ਰਾਮ ਸਿੰਘ ਜੈਪੁਰਪਤਿ ਨਾਲ ਸੰਮਤ ੧੭੨੩- ੨੪ ਵਿੱਚ ਵਿਰਾਜੇ ਹਨ.¹ ਗੁਰਦ੍ਵਾਰੇ ਦਾ ਨਾਉਂ "ਦਮਦਮਾ ਸਾਹਿਬ" ਹੈ.² ਭਾਈ ਸੰਤੋਖਸਿੰਘ ਨੇ ਲਿਖਿਆ ਹੈ ਕਿ ਧੂਬਰੀ ਇੱਕ ਧੋਬਣ ਦੇ ਨਾਉਂ ਤੋਂ ਵਸੀ ਹੈਂ।#੨. ਧੂਬਰੀ ਨਗਰ ਦੇ ਆਸਪਾਸ ਦਾ ਇ਼ਲਾਕ਼ਾ.


ਸੰਗ੍ਯਾ- ਊਧਮ. ਸ਼ੌਰ. ਹੱਲਾ. ਕੋਲਾਹਲ। ੨. ਸ਼ੁਹਰਤ. ਪ੍ਰਸਿੱਧੀ, ਜੋ ਧੂਏਂ ਵਾਂਙ ਫੈਲ ਜਾਂਦੀ ਹੈ. "ਤਿਸ ਕੀ ਧੂਮ ਪ੍ਰਗਟ ਭੀ ਸਾਰੇ." (ਨਾਪ੍ਰ) ੩. ਸੰ. ਧੂਆਂ. "ਧੂਮ ਅਧੋਮੁਖ ਥੂਮਹੀਂ. (ਨਰਸਿੰਘਾਵ) ਮੂਧੇ ਮੂੰਹ ਲਟਕਕੇ ਧੂੰਆਂ ਪੀਂਦੇ ਹਨ। ੪. ਧੂਨੀ. ਧੂਣੀ. "ਧੂਮ ਡਰੈਂ ਤਿਹ ਕੇ ਗ੍ਰਿਹ ਸਾਮੁਹਿ." (ਕ੍ਰਿਸਨਾਵ) ਉਸ ਦੇ ਘਰ ਅੱਗੇ ਧੂਣੀ ਡਾਲੇਂਗੀ (ਪਾਵਾਂਗੀਆਂ). ੫. ਧੂਮ੍ਰਨੈਨ ਦਾ ਸੰਖੇਪ. "ਧੂਮ ਧੁਕਾਰਣ ਦਰਪ ਮੱਥੇ." (ਅਕਾਲ)


ਸੰ. ਸੰਗ੍ਯਾ- ਉੱਠ. ਸ਼ੁਤਰ.


ਸੰ. ਸੰਗ੍ਯਾ- ਅਗਨਿ, ਜਿਸ ਦਾ ਕੇਤੁ (ਨਿਸ਼ਾਨ) ਧੂਆਂ ਹੈ। ੨. ਬੋਦੀ ਵਾਲਾ ਤਾਰਾ। ੩. ਰਾਵਣ ਦਾ ਇੱਕ ਫ਼ੌਜੀ ਸਰਦਾਰ.