ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਮੱਜਨ. ਗੋਤਾ ਮਾਰਕੇ ਕੀਤਾ ਇਸਨਾਨ. "ਹਰਿਕੀਰਤਿ ਅਠਸਠਿ ਮਜਾਨੁ." (ਪ੍ਰਭਾ ਪੜਤਾਲ ਮਃ ੪)


ਸੰ. ਮਾਰ੍‍ਜਾਰ. ਸੰਗ੍ਯਾ- ਬਿੱਲਾ। ੨. ਅ਼. [مزار] ਮਜ਼ਾਰ. ਜ਼ਿਆਰਤ (ਦੀਦਾਰ) ਦੀ ਥਾਂ। ੩. ਕਿਸੇ ਸਾਧੁ ਦੀ ਸਮਾਧਿ ਅਥਵਾ ਕ਼ਬਰ.


ਅ਼. [مجال] ਸੰਗ੍ਯਾ- ਸੌਲ (ਚੱਕਰ ਲਾਉਣ) ਦਾ ਭਾਵ। ੨. ਨੱਠ ਭੱਜ। ੩. ਭਾਵ- ਤਾਕਤ. ਸ਼ਕਤਿ. ਸਾਮਰਥ੍ਯ.


ਮਜੌਰ. ਦੇਖੋ, ਮੁਜਾਵਿਰ.


ਦੇਖੋ, ਮੰਜੀਰ.