ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਰਮਣ ਕਰਿੰਦਾ. "ਅੰਤਰਿ ਰਵਤੌ ਰਾਜ ਰਵਿੰਦਾ." (ਪ੍ਰਭਾ ਮਃ ੧)


ਵਿ- ਰਮਣ ਕਰਤਾ. "ਘਟਿ ਘਟਿ ਬ੍ਰਹਮੁ ਰਵਿੰਦੁ." (ਸ੍ਰੀ ਮਃ ੫) ੨. ਰਵਿ (ਸੂਰਜ) ਇੰਦੁ (ਚੰਦ੍ਰਮਾ)


ਦੇਖੋ, ਰਵਿ। ੨. ਰਵਿ (ਸੂਰਜ) ਦੀ ਇਸਤ੍ਰੀ. "ਸਿਵੀ ਵਾਸਵੀ ਰਵੀ ਪਛਾਨੀ." (ਚਰਿਤ੍ਰ ੨੬੪) ੩. ਰਵ (ਉੱਚਾਰਣ) ਕੀਤੀ.


ਰਵ (ਉੱਚਾਰਣ) ਕਰੀਏ. ਜਪੀਏ.


ਰਵਣ (ਉੱਚਾਰਣ) ਕਰੀਜੈ. "ਰਸਨਾ ਰਾਮ ਰਵੀਜੈ." (ਮਾਰੂ ਸੋਲਹੇ ਮਃ ੩)


ਸੰ. रवितृ. ਵਿ- ਰਵਣ (ਉੱਚਾਰਣ) ਵਾਲਾ. ਪੁਕਾਰਨ ਵਾਲਾ। ੨. ਰਵਿਤ. ਉੱਚਾਰਣ ਕੀਤਾ.


ਰਵ (ਬੋਲ) ਦਾ ਹੈ. ਆਖਦਾ ਹੈ. "ਗਿਆਨੁ ਧਿਆਨੁ ਸਭ ਕੋਈ ਰਵੈ." (ਸੂਹੀ ਮਃ ੧)


ਦੇਖੋ, ਰਵਈਆ ੩। ੨. ਉੱਚਾਰਣ ਕਰੈਯਾ.


ਦੇਖੋ, ਰਵਾਨ. "ਹਮੇਸੁਲ ਰਵੰਨ ਹੈ." (ਜਾਪੁ) ੨. ਉੱਚਾਰਣ ਕਰਦੇ ਹਨ.


ਫ਼ਾ. [روانہ] ਸੰਗ੍ਯਾ- ਰਵਾਨਾ ਕੀਤੀ ਵਸ੍ਤੁ ਨਾਲ ਦਿੱਤਾ ਆਗ੍ਯਾਪਤ੍ਰ.