ਤ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਵਿ- ਚਮਕਦੀ ਜਵਾਨੀ. ਦੇਖੋ, ਤਰਲ ੪. "ਕੁਹਕਨਿ ਕੋਕਿਲਾ ਤਰਲ ਜੁਆਣੀ." (ਵਡ ਛੰਤ ਮਃ ੧)


ਸੰਗ੍ਯਾ- ਚਪਲਤਾ. ਚੰਚਲਤਾ। ੨. ਪਤਲਾਪਨ. ਦ੍ਰਵਤ੍ਵ. ਪਿਘਰਨ ਦਾ ਭਾਵ.


ਇੱਕ ਛੰਦ. ਲੱਛਣ- ਚਾਰ ਚਰਣ, ਪ੍ਰਤਿ ਚਰਣ ਚਾਰ ਨਗਣ. , , , .#ਉਦਾਹਰਣ-#ਧਰ ਮਨ ਧਰਮ ਕਿਰਤ ਕਰ,#ਕਬਹੁ ਨ ਗਮਨਹੁ ਪਰਘਰ,#ਨਿਜ ਸਮ ਲਖ ਜਗ ਸਭਿ ਨਰ,#ਗੁਰਮਤ ਨਿਯਮਨ ਅਨੁਸਰ.


ਸੰਗ੍ਯਾ- ਆਤੁਰਾਲਾਪ. ਮਿੰਨਤ. ਵਾਸਤਾ ਪਾਉਣ ਦੀ ਕ੍ਰਿਯਾ। ੨. ਸੰ. ਜੌਂਆਂ (ਜਵਾਂ) ਦਾ ਉਬਾਲਕੇ ਕੱਢਿਆ ਗਾੜ੍ਹਾ ਰਸ. ਜਵਾਂ ਦੀ ਪਿੱਛ। ੩. ਸ਼ਰਾਬ। ੪. ਕਾਂਜੀ। ੫. ਸ਼ਹਿਦ ਦੀ ਮੱਖੀ। ੬. ਤਰਲਤਾ ਵਾਲੀ. ਦੇਖੋ, ਤਰਲ. "ਤਰਲਾ ਜੁਆਣੀ ਆਪਿ ਭਾਣਿ." (ਵਡ ਮਃ ੧)


ਸੰਗ੍ਯਾ- ਤਰਵਾ. ਪੈਰ ਦਾ ਤਲਾ. ਪਾਤਲੀ. ਪਾਦਤਲ. "ਤਰਵ ਚਰਨ ਪਰ ਬਿਸਫੋਟ ਸਘਨ." (ਗੁਪ੍ਰਸੂ)