ਹਾਥੀ ਦੇ ਵੈਰੀ ਸ਼ੇਰ ਜੇਹੀ ਧੁਨਿ ਕਰਨ ਵਾਲੀ ਬੰਦੂਕ. (ਸਨਾਮਾ) ਦੇਖੋ, ਦਧਿਰਿਪ ਧਨਨੀ.
ਵਿ- ਜਿਸ ਦੇ ਦੋ ਬਾਹਾਂ ਹੋਣ। ੨. ਸੰਗ੍ਯਾ- ਮਨੁੱਖ.
ਵਿ- ਦੋ ਮੂਹਾਂ ਵਾਲਾ। ੨. ਸੰਗ੍ਯਾ- ਦੁਮੂੰਹਾਂ ਸੱਪ.
ਦੇਖੋ, ਦੁਰਦ.
ਇੱਕ ਬਾਂਦਰ, ਜੋ ਸੁਗ੍ਰੀਵ ਦਾ ਮੰਤ੍ਰੀ ਸੀ। ੨. ਇੱਕ ਬਾਂਦਰ, ਜਿਸ ਨੇ ਬਲਰਾਮ ਜੀ ਦਾ ਸ਼ਰਾਬ ਦਾ ਘੜਾ ਭੰਨ ਦਿੱਤਾ ਅਰ ਉਨ੍ਹਾਂ ਦੇ ਹੱਥੋਂ ਮਾਰਿਆ ਗਿਆ, ਇਹ ਨਰਕਾਸੁਰ ਦਾ ਮਿਤ੍ਰ ਸੀ.¹
ਫ਼ਾ. [دویدن] ਕ੍ਰਿ- ਦੌੜਨਾ. ਨੱਠਣਾ.
ਦੇਖੋ, ਦੀਪ ੩.
nan
ਸੰਗ੍ਯਾ- ਸੱਤ ਦ੍ਵੀਪ (ਦੀਪਾਂ) ਵਾਲੀ, ਪ੍ਰਿਥਿਵੀ. (ਸਨਾਮਾ)
nan
ਸੰ. द्बिष्. ਦ੍ਵਿਸ. ਧਾ- ਵੈਰ ਕਰਨਾ, ਈਰਖਾ ਕਰਨੀ। ੨. ਸੰਗ੍ਯਾ- ਦ੍ਵੇਸ. ਦੁਸ਼ਮਨੀ. ਵੈਰ.
ਸੰ. ਦ੍ਵਯ. ਵਿ- ਦੋ। ੨. ਕ੍ਰਿ. ਵਿ- ਦ੍ਵੋ. ਦੋਨੋ. ਦੋਵੇਂ.