ਚ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਭੇਟਾ. ਪੂਜਾ. ਦੇਵਤਾ ਨੂੰ ਅਰਪਿਆ ਪਦਾਰਥ। ੨. ਧਾਵਾ. ਕੂਚ। ੩. ਸ਼ਾਦੀ ਤੋਂ ਪਹਿਲਾਂ ਦੁਲਹਨਿ (ਲਾੜੀ) ਲਈ ਭੇਜੇ ਵਸਤ੍ਰ ਭੂਖਣ.


ਸੰਗ੍ਯਾ- ਚਾਉ. ਉਮੰਗ। ੨. ਉਚਾਉਣ (ਉਠਾਉਣ) ਦੀ ਕ੍ਰਿਯਾ। ੩. ਦੇਖੋ, ਚਾਯ.


ਸੰਗ੍ਯਾ- ਉਤਸ਼ਾਹ. ਉਮੰਗ. ਆਨੰਦ ਦੀ ਲਹਿਰ. "ਮਨਿ ਚਾਉ ਭਇਆ ਪ੍ਰਭ ਆਗਮੁ ਸੁਣਿਆ." (ਅਨੰਦੁ)