ਪ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰਗ੍ਯਾ- ਪ੍ਰਤਿਸ੍ਠਾ. ਮਾਨ. ਇੱਜ਼ਤ. "ਪਤਿ ਸੇਤੀ ਅਪੁਨੈ ਘਰਿ ਜਾਹੀ." (ਬਾਵਨ) "ਪਤਿ ਰਾਖੀ ਗੁਰ ਪਾਰਬ੍ਰਹਮ" (ਬਾਵਨ) ੨. ਪੰਕ੍ਤਿ. ਪਾਂਤਿ. ਖਾਨਦਾਨ. ਕੁਲ. ਗੋਤ੍ਰ. "ਨਾਮੇ ਹੀ ਜਤਿ ਪਤਿ." (ਸ੍ਰੀ ਮਃ ੪. ਵਣਜਾਰਾ) ਨਾਮ ਕਰਕੇ ਜਾਤਿ ਅਤੇ ਵੰਸ਼ ਹੈ। ੩. ਸੰਪੱਤਿ. ਸੰਪਦਾ. "ਜਾਤਿ ਨ ਪਤਿ ਨ ਆਦਰੋ." (ਵਾਰ ਜੈਤ) ੪. ਪੱਤਿ ਲਈ ਭੀ ਪਤਿ ਸ਼ਬਦ ਵਰਤਿਆ ਹੈ, ਦੇਖੋ, ਪੱਤਿ। ੫. ਪਤ੍ਰੀ (पत्रिन) ਬੂਟਾ. ਪੌਧਾ. "ਨਾਇ ਮੰਨਿਐ ਪਤਿ ਊਪਜੈ." (ਵਾਰ ਆਸਾ) ਕਪਾਹ ਦਾ ਬੂਟਾ ਉਗਦਾ ਹੈ। ੬. ਸੰ. ਪਤਿ. ਸ੍ਵਾਮੀ. ਆਕਾ. ਦੇਖੋ, ਪਤ ੫. "ਸਰਵ ਜਗਤਪਤਿ ਸੋਊ." (ਸਲੋਹ) ੭. ਭਰਤਾ. ਖ਼ਾਵੰਦ "ਪਤਿਸੇਵਕਿ ਕੀ ਸੇਵਾ ਸਫਲੀ। ਪਤਿ ਬਿਨ ਔਰ ਕਰੈ ਸਭ ਨਿਫਲੀ." (ਗੁਵਿ ੬) ਕਾਵ੍ਯਗ੍ਰੰਥਾਂ ਵਿੱਚ ਪਤਿ ਕਾ ਲਕ੍ਸ਼੍‍ਣ ਹੈ ਕਿ ਜੋ ਧਰਮਪਤਨੀ ਬਿਨਾ ਹੋਰ ਵੱਲ ਮਨ ਦਾ ਪ੍ਰੇਮ ਨਹੀਂ ਲਾਉਂਦਾ। ੮. ਸ਼੍ਰੀ ਗੁਰੂ ਗ੍ਰੰਥਸਾਹਿਬ ਦੀਆਂ ਪੁਰਾਣੀਆਂ ਲਿਖਤੀ ਬੀੜਾਂ ਦੇ ਤਤਕਰੇ ਵਿੱਚ ਪੰਨਾ ਸ਼ਬਦ ਦੀ ਥਾਂ ਪਤਿ ਵਰਤਿਆ ਹੈ ਜੋ ਪਤ੍ਰ ਦਾ ਰੂਪਾਂਤਰ ਹੈ.


ਸੰ. ਸੰਗ੍ਯਾ- ਪੈਦਲ ਸਿਪਾਹੀ. ਪਯਾਦਾ "ਪੱਤਿ ਗਿਰੇ ਗਜ ਬਾਜਿ ਕਹੂੰ." (ਕ੍ਰਿਸ਼ਨਾਵ) "ਪੱਤਿ ਕਬੈ ਅਸਵਾਰ ਚਲਾਈ." (ਗੁਵਿ ੧੦) ੨. ਫ਼ੌਜ ਦੀ ਇੱਕ ਟੋਲੀ, ਜਿਸ ਵਿੱਚ ੧. ਰਥ, ੧. ਹਾਥੀ, ੩. ਘੋੜੇ ਅਤੇ ੫. ਪੈਦਲ ਹੋਣ. ਕਈਆਂ ਨੇ ਪੈਦਲਾਂ ਦੀ ਗਿਣਤੀ ੫੫ ਲਿਖੀ ਹੈ.


ਪਤੀਜਦਾ. ਪ੍ਰਤ੍ਯਯ (ਵਿਸ਼੍ਵਾਸ) ਸਹਿਤ ਹੁੰਦਾ. "ਕਹਨ ਕਹਾਵਨ ਨਹਿ ਪਤੀਅਈ ਹੈ." (ਗਉ ਕਬੀਰ)


ਪਤੀਜਦਾ. ਨਿਸ਼੍ਚਾ ਕਰਦਾ. ਦੇਖੋ, ਪਤੀਜਨਾ. "ਅਜੌ ਨ ਪਤ੍ਯਾਇ ਨਿਗਮ ਭਏ ਸਾਖੀ." (ਜੈਤ ਰਵਿਦਾਸ)#੨. ਪਰਤਿਆਕੇ. ਪਰਖਕੇ.


ਕ੍ਰਿ- ਪੁਤ੍ਯਯ (ਭਰੋਸਾ) ਆਉਣਾ. ਵਿਸ਼੍ਵਾਸ ਹੋਣਾ, ਪ੍ਰਤੀਤ ਕਰਨਾ. ਏਤਬਾਰ ਕਰਨਾ.