ਬ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਦੇਖੋ, ਵਤਸ.


ਦੇਖੋ, ਬਤ ੧। ੨. ਦੇਖੋ, ਬਤਕਹੀ.


ਸੰਗ੍ਯਾ- ਵਾਰਤਾਲਾਪ. ਬਾਤਚੀਤ. "ਕਰਤ ਬਤਕਹੀ ਪੁਰ ਨਿਯਰਾਯਾ." (ਨਾਪ੍ਰ)


ਦੇਖੋ, ਬਤ ੧)


ਦੇਖੋ, ਵਤਨ। ੨. ਸੰ. ਵਦਨ ਮੁਖ. "ਕਾਗ ਬਤਨ ਬਿਸਟਾ ਮਹਿ ਵਾਸ." (ਗਉ ਅਃ ਮਃ ੫) ਕਾਉਂ ਦਾ ਮੁਖ (ਚੁੰਜ) ਗੰਦਗੀ ਮਹਿਂ ਵਾਸ। ੩. ਅ਼. [بطن] ਬਤ਼ਨ. ਪੇਟ. ਢਿੱਡ.