ਮ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਸੰ. ਮੰਜਿਸ੍ਟਾ. ਸੰਗ੍ਯਾ- ਇੱਕ ਬੇਲ, ਜਿਸ ਦੀ ਡੰਡੀ ਵਿੱਚੋਂ ਲਾਲ ਅਤੇ ਪੱਕਾ ਰੰਗ ਨਿਕਲਦਾ ਹੈ. ਰਕ੍ਤਯਸ੍ਟਿਕਾ. L. Rubia Cordifolia. ਗੁਰਬਾਣੀ ਵਿੱਚ ਮਜੀਠ ਦੇ ਰੰਗ ਦਾ ਦ੍ਰਿਸ੍ਟਾਂਤ ਕਰਤਾਰ ਦੇ ਪ੍ਰੇਮਰੰਗ ਨੂੰ ਦਿੱਤਾ ਹੈ, ਕਿਉਂਕਿ ਇਹ ਪੱਕਾ ਹੁੰਦਾ ਹੈ. "ਕਾਇਆ ਰੰਙਣਿ ਜੇ ਥੀਐ ਪਿਆਰੇ, ਪਾਈਐ ਨਾਉ ਮਜੀਠ." (ਤਿਲੰ ਮਃ ੧)


ਦੁਕਾਨ. ਹੱਟ. ਇਹ ਅ਼ਰਬੀ ਸ਼ਬਦ ਮੁਜਤਮਅ਼ ਤੋਂ ਬਣਿਆ ਹੈ, ਜਿਸ ਦਾ ਅਰਥ ਹੈ ਸਾਮਾਨ ਏਕਤ੍ਰ ਕਰਨ ਦਾ ਥਾਂ. "ਸਰਬ ਮਜੀਤ ਖੋਲ ਕਰ ਦੀਨੀ." (ਗੁਰੁਸੋਭਾ) ੨. ਪ੍ਰਾ. ਸਸਤੇ ਮੁੱਲ ਲੀਤੀ ਪੁਰਾਣੀ ਵਸਤੁ.


ਅ਼. [مجیِد] ਵਿ- ਮਜਦ (ਬਜ਼ੁਰਗੀ) ਵਾਲਾ. ਬਜ਼ੁਰਗ. ਵਡਾ. ਵ੍ਰਿੱਧ। ੨. ਮਹਿਮਾਵਾਨ। ੩. ਕੁਰਾਨ ਵਿੱਚ ਮਜੀਦ ਨਾਮ ਕਰਤਾਰ ਦਾ ਭੀ ਆਇਆ ਹੈ। ੪. ਅ਼. [مزیِد] ਮਜੀਦ. ਜ਼੍ਯਾਦਹ. ਅਧਿਕ. ਵਿਸ਼ੇਸ਼.


ਦੇਖੋ, ਮਉਜੂਦ.


ਦੇਖੋ, ਮਾਜੂਨ.


ਫ਼ਾ. [مزوُر] ਮਜ਼ਦੂਰ. ਮੁਜ਼ਦ (ਉਜਰਤ) ਕਰਨ ਵਾਲਾ. ਮੁਜ਼ਦਵਰ, ਮਜ਼ਦੂਰ. ਮਿਹਨਤਾਨਾ ਲੈਕੇ ਕੰਮ ਕਰਨ ਵਾਲਾ. "ਰੋਵਹਿ ਪਾਂਡਵ ਭਏ ਮਜੂਰ." (ਮਃ ੧. ਵਾਰ ਰਾਮ ੧)