ਰ ਤੋਂ ਸ਼ੁਰੂ ਹੋਣ ਵਾਲੇ ਪੰਜਾਬੀ ਸ਼ਬਦਾਂ ਦੇ ਅਰਥ

ਰਵ (ਸ਼ਬਦ) ਕਰੰਨਿ. ਜਪਦੇ ਹਨ.


ਸੰਗ੍ਯਾ- ਮੈਦਾਨ. ਰੜਾ। ੨. ਕੱਲਰ। ੩. ਮਰੁਭੂਮਿ। ੪. ਦੇਖੋ, ਰਟ.


ਸੰਗ੍ਯਾ- ਚੁਭਵੀਂ ਪੀੜ. ਚੀਸ। ੨. ਮਨ ਦਾ ਵੈਰਭਾਵ। ੩. ਵਿਘਨ.


ਕ੍ਰਿ- ਚੁਭਣਾ। ੨. ਚੁਭਵਾਂ ਦਰਦ ਹਣਾ. "ਸੇਲ ਸਮ ਰੜਕਤ ਛਾਤੀ." (ਗੁਪ੍ਰਸੂ)


ਦੇਖੋ, ਰਟਨਾ. "ਹੜੈ ਗ੍ਰਿਧ ਥ੍ਰਿੰਦੰ." (ਚੰਡੀ ੨) "ਮਾਸ ਨਿਹਾਰਕੈ ਗਿੱਧ ਰੜੈ." (ਚੰਡੀ ੧) "ਰੜੋ ਦੇਸ ਦੇਸਾਨ ਵਿਦ੍ਯਾ." (ਪਾਰਸਾਵ) "ਚਟਸਾਰ ਰੜੈਂ ਜਿਮ ਬਾਰਕ ਸੰਥਾ." (ਚੰਡੀ ੧) ੨. ਦੇਖੋ, ਰੜ੍ਹਨਾ.